ਪੰਨਾ:ਤਲਵਾਰ ਦੀ ਨੋਕ ਤੇ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਕੁਸਕ ਨਾ ਸਕਦੇ ਖੌਫ ਮਾਰੇ,

ਅਜ ਉਹ ਹੁਕਮ ਸਾਡੇ ਉਪਰ ਕੱਸਦੇ ਨੇ ।

ਜਿਹੜੇ ਚੁਕ ਨਾ ਸਕਦੇ ਅਖ ਉਚੀ,

ਅਜ ਸਾਨੂੰ ਹੀ ਅਖੀਆਂ ਦਸਦੇ ਨੇ ।

ਖਾਧਾ ਲੂਣ ਸਾਡਾ ਜੇਹੜੇ ਹੋਏ ਵਡੇ,

ਲੂਣ ਸਾਡੇ ਹੀ ਫਟਾਂ ’ਚ ਧਸਦੇ ਨੇ ।

ਪਰ ਕਸੂਰ ਸਾਡਾ ਵੀਰ ਹੋਰ ਦਾ ਨਹੀਂ,

ਅਸਾਂ ਆਪ ਏ ਬੁਰਾ ਅੰਜਾਮ ਕੀਤਾ ।

ਦੋਸ਼ ਕਿਸੇ ਪਰਾਏ ਨੂੰ ਦੇਵੀਏ ਕੀ,

ਸਾਡੀ ਫੁੱਟ ਨੇ ਸਾਨੂੰ ਗੁਲਾਮ ਕੀਤਾ ।

________


ਬੰਦੀ ਛੋੜ ਸਤਿਗੁਰੂ

ਮੀਰੀ ਪੀਰੀ ਵਾਲਿਆ ਕਰਾਂ ਕੀ ਸਿਫਤ ਤੇਰੀ,

ਦੇਂਦੀ ਆਗਿਆ ਮੇਰੀ ਜ਼ਬਾਨ ਨਾਹੀਂ।

ਐਪਰ ਵੇਖ ਕੇ ਤੇਰਿਆਂ ਕੌਤਕਾਂ ਨੂੰ,

ਰਹਿਣਾ ਚੁਪ ਤਾਂ ਕੰਮ ਆਸਾਨ ਨਾਹੀਂ।

ਰੋਹਬ ਦਾਬ ਤੇ ਸ਼ਾਨ ਇਕਬਾਲ ਤੇਰਾ,

ਸਭ ਕੁਝ ਸਮਝਣਾ ਕੋਈ ਨਾਦਾਨ ਨਾਹੀਂ।

ਰੌਸ਼ਨ ਨਾਮ ਤੇਰਾ ਬੰਦੀ ਛੋੜ ਜਗ ਵਿਚ,

ਭਲਾ ਕਿਸ ਤਰਾਂ ਹੋਵੇ ਬਿਆਨ ਨਾਹੀਂ।

ਔਖੀ ਵੇਲੇ ਤੂੰ ਆਣ ਕੇ ਭੀੜ ਕੱਟੇਂ,

ਮਦਦਗਾਰ ਨਾ ਸਮਝਾਂ ਤਾਂ ਕੀ ਸਮਝਾਂ ।


-੬੨-