ਪੰਨਾ:ਤਲਵਾਰ ਦੀ ਨੋਕ ਤੇ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਵੇਖ ਕੇ ਸਾਹਿਬਾ ਕਾਰਨਾਮੇ,
ਮੈਂ ਅਵਤਾਰ ਨਾ ਸਮਝਾਂਂ ਤੇ ਕੀ ਸਮਝਾਂ।

ਤੁਹਾਡੀ ਜ਼ਾਤ ਤੋਂ ਦੁਨੀਆਂ ਨੇ ਫੈਜ਼ ਪਾਇਆ,
ਤੁਸੀਂ ਐਵੇਂ ਨਹੀਂ ਸਖ਼ੀ ਕਹਾਂਵਦੇ ਰਹੇ।
ਅਜੇ ਕੱਲ ਕਰਤਾਰ ਪੁਰ ਵਸੀਆਂ ਨੂੰ,
ਜ਼ਾਲਮ ਜਾਬਰਾਂ ਕੋਲੋਂ ਬਚਾਂਵਦੇ ਰਹੇ।
ਪਰਉਪਕਾਰ ਦੇ ਨਾਲ ਪਿਆਰ ਸੇਤੀ,
ਪਰਮਾਨੰਦ ਦਾ ਜਿਗਰਾ ਵਧਾਂਵਦੇ ਰਹੇ।
ਆਨ ਸ਼ਾਨ ਤੇ ਮਾਨ ਵਧਾਂਵਦੇ ਰਹੇ।
ਨਾਨਕ ਨਾਮ ਦੀ ਜੋਤ ਜਗਾਂਵਦੇ ਰਹੇ।
ਟਕੇ ਬਦਲ ਕੇ ਆਪਣੇ ਹੱਥ ਉਤੇ,
ਕਿਸੇ ਭਗਤ ਦਾ ਮਾਣ ਬਚਾ ਦਿਤਾ।
ਸ਼ਰਨ ਆਈ ਕੌਲਾਂ ਤਾਈਂ ਚਰਨ ਲਾ ਕੇ,
ਰੁਤਬਾ ਮਾਤਾ ਦਾ ਵਡਾ ਦਿਵਾ ਦਿਤਾ।

ਓਹ ਕੰਧਾਰ ਤੇ ਕਾਬਲੀ ਮਲੇ ਵਰਗੇ,
ਤੇਰੇ ਚਰਨਾਂ ਤੇ ਸੀਸ ਝੁਕਾਣ ਆਏ।
ਆਲਾ ਕੀਮਤੀ ਘੋੜਾ ਪੁਸ਼ਾਕ ਖੰਡਾ,
ਸਣੇ ਜਾਨ ਦੇ ਭੇਟਾ ਚੜ੍ਹਾਣ ਆਏ।
ਬਾਈਧਾਰ ਰਾਜੇ ਸਾਰੇ ਹੋ ਕੱਠੇ;
ਤੇਰੇ ਸਿਦਕ ਦਾ ਲੈਣ ਇਮਤਿਹਾਨ ਆਏ।
ਦਸਾਂ ਹੋਰ ਕੀ ਮੈਂ ਜਾਨੀ ਸ਼ਾਹ ਵਰਗੇ,
ਖਬਰੇ ਕਿਸ ਥਾਂ ਤੋਂ ਦਰਸ਼ਨ ਪਾਣ ਆਏ।

-੬੩-