________________
ਸਖੀ ਦੀ ਬੇਹੋਸ਼ੀ : ਅੜੀਓ ਬੰਸੀ ਵਾਲੇ ਸ਼ਾਮ ਸੁੰਦਰ ਸਰੂਪ ਜਿਹੜੇ, ਗਉਆਂ ਦੇ ਚਰਾਕ ਬਣ ਆਪ ਭਗਵਾਨ ਆਏ । ਚੰਦ ਵਾਂਗ ਮਥਾ ਕਾਲੇ ਕਾਲੇ ਭਰਵੱਟਿਆਂ ਤੇ, ਆਸੇ ਪਾਸੇ ਵਲ ਬੰਨ ਕੁੰਡਲ ਨੇ ਪਾਨ ਆਏ । ਬਨ ਵਿਚਕਾਰੋਂ ਇਕ ਰਾਹ ਜਾਵੇ ਨਿਕਾ ਜਿਹਾ, ਓਹਦੇ ਸਜੇ ਖਬੇ ਮ੍ਰਿਗ ਨੈਣ ਤੜਫ਼ਾਨ ਆਏ । ਮੋਟੇ ਮੋਟੇ ਬਾਂਕੇ ਪੀਲੀ ਜਹੀ ਧਾਰ ਲੈ ਕੇ, ਸ਼ਾਮ ਸੁੰਦਰ ਮੁਰਲੀ ਵਾਲੇ ਮੁਰਲੀ ਸੁਨਾਣ ਆਏ । ਸੁੱਤਿਆਂ ਜਗਾਣ ਆਏ ਮੋਇਆਂ ਨੂੰ ਹਸਾਣ ਆਏ, ਮੋਇਆਂ ਨੂੰ ਜਿਵਾਣ ਆਏ ਜ਼ੁਲਮ ਤੋਂ ਹਟਾਣ ਆਏ । ਝੌਮਣੀ ਦੇ ਤੀਰ ਭਥੇ ਵਿਚ ਪੈਣੇ ਸ਼ੋਰ ਖਾਧੀ, ਤੱਕ ਤੱਕ ਮਾਰ ਮਾਰ ਅਕਲ ਭੁਲਾਣ ਆਏ । ਕਦੇ ਕਦੇ ਪੁਤਲੀ ਨੂੰ ਸੂਹੇ ਚੰਚ ਕੋਲ ਕਰ, . ਕੋਹੇ ਹੋਏ ਮੋਏ ਹੋਏ ਪਿਆਰਿਆ ਜਿਵਾਣ ਆਏ ! ਆਪਣੇ ਤੋਂ ਹੇਠਾਂ ਰਤਾਂ ਕੋਲਿਆਂ ਦੇ ਥਲੇਵਾਰ, ਆਪਣਾ ਮਿਤਰ ਇਕ ਹੋਰ ਦੂਜਾ ਠਾਣ ਆਏ ॥ ਜਗ ਦੇ ਗਲਾਸ ਵਿਚ ਪ੍ਰੇਮ ਵਾਲਾ ਰਸ ਪਾ ਕੇ, ਰਸ ਦੇ ਪ੍ਰੇਮੀਆਂ ਨੂੰ ਰੱਜ ਕੇ ਪਿਲਾਣ ਆਏ। ਜਮਨਾ 'ਚ ਗੇਂਦ ਸੁਟ ਝੱਟ ਪੱਟ ਛਾਲ ਮਾਰ, ਕਾਲਾ ਨਾਗ ਨਥ ਡਾਢਾ ਕੌਤਕ ਰਚਾਣ ਆਏ। ਸਜੇ ਖਬੇ ਪਾਸੇ ਵਲ ਤੁਰੇ ਜਾਂਦੇ ਰਾਹੀਆਂ ਨੂੰ, ਬਣ ਕੇ ਤੇ ਸ਼ੀਸ਼ੇ ਰੂਪ ਆਪਣਾ ਤਕਾਣ ਆਏ । - ੬੫ Digitized by Panjab Digital Library / www.panjabdigilib.org