ਪੰਨਾ:ਤਲਵਾਰ ਦੀ ਨੋਕ ਤੇ.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੀਪਕ ਦੀ ਭਾਲ ਵਿਚ ਫਿਰਦੇ ਪਤੰਗਿਆਂ ਨੂੰ, ਤਪਸ਼ ਹਟਾ ਕੇ ਠੰਢ ਰੂਪ ਹੋ ਸੜਾਣ ਆਏ । ਤਨ ਵਾਲੇ ਬਾਗ ਵਿਚ ਫੁਲ ਦੇ ਖਿੜਾਉਣ ਲਈ, ਸੋਹਣੇ ਸ਼ਾਮ ਸੁੰਦਰ ਦੀ ਅੰਬੜੀ ਖਿੜਾਉਣ ਆਏ । ਰਸਾਂ ਦਿਆਂ ਰਸ਼ੀਆਂ ਨੂੰ ਰਸ ਦਾ ਸਰੂਪ ਬਣ, ਮਿਠਾ ਮਿਠਾ ਰਸ ਦੇਖੋ ਬੰਸਰੀ 'ਚ ਪਾਣ ਆਏ । ਤੂੰ ਸੌ ਸੱਠ 'ਗੋਪੀਆਂ ਨੂੰ ਦਿਲ ਵਿਚ ਵੱਸ ਕੇ ਤੇ, ਆਪ ਜਗਦੀਸ਼” ਵੀਰ ਹਿੰਦ ਨੂੰ ਬਚਾਣ ਆਏ ॥ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਦੇ ਖੂਨੀ ਸੋਹਲੇ ਕਾਨੀ ਲਿਖੇ ਕੀ ! ਜ਼ੁਲਮ ਦੀ ਹੱਦ ਹੋ ਗਈ, ਅੱਤ ਚੁਕੀ ਸੀ ਰੱਬ ਦੇ ਮਾਰਿਆਂ ਨੇ ਹੋ ਲਾਚਾਰ ਸਰਸਾ ਨਦੀ ਪਾਰ ਕੀਤੀ, ਮਾਤਾ ਸਣੇ ਦੋ ਛੋਟੇ ਦੁਲਾਰਿਆਂ ਨੇ । ਖੇੜੀ ਪਿੰਡ ਵਿਚ ਉਹਨਾਂ ਨੂੰ ਲੈ ਖੜਿਆ, ਹਾਏ ਹੋਣੀ ਦੇ ਭੈੜਿਆਂ ਕਾਰਿਆਂ ਨੇ । ਸੁਖ ਦਾ ਸਾਹ ਵੀ ਰਤਾ ਨਾ ਲੈਣ ਦਿਤਾ, ਗੰਗੂ ਬ੍ਰਾਹਮਣ ਦੇ ਪੁੱਠੇ ਇਸ਼ਾਰਿਆਂ ਨੇ । ਸੋਹਣੇ ਲਾਲ ਦਸਮੇਸ਼ ਦੇ ਬੀਰ ਬਾਂਕੇ, ਅੰਤ ਪਕੜ ਲਏ ਦੁਸ਼ਟ ਹਤਿਆਰਾਂ ਨੇ । ਹਸਦੇ ਆਏ ਦਰਬਾਰ ਵਿਚ ਗੁੰਜ ਪਾਈ, ਬੋਲੇ ਸੋ ਨਿਹਾਲ ਦੇ ਨਾਹਰਿਆਂ ਨੇ । Digitized by Panjab Digital Library / www.panjabdigilib.org