ਪੰਨਾ:ਤਲਵਾਰ ਦੀ ਨੋਕ ਤੇ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਬੈਠਾ ਟਾਹਣ ਜਿਸ ਤੇ ਓਹੋ ਕੱਟ ਹੱਥੀਂ, ਏਹੋ ਰੀਤ ਹੈ ਕੌਮ ਦੇ ਮਾਰੂਆਂ ਦੀ । ਸਾਡੇ ਦੇਸ਼ ਨੂੰ ਜੰਗ ਨੇ ਤੰਗ ਕੀਤਾ, ਤਾਹੀਓਂ ਲੋੜ ਇਤਫਾਕ ਦੇ ਦਾਰੂਆਂ ਦੀ ! ਪਹਿਲੋਂ ਤੋੜ ਇਤਫਾਕ ਦੀ ਡੋਰ ਹੱਥੀਂ, ਫੁਟ ਮੁੰਜ ਦੀ ਨੂੰ ਵੱਟੇ ਲੱਜ ਕੀ ਏ। ਆਪਣੇ ਮਹਿਲ ਨੂੰ ਅਗ ਲਾ ਲਈ ਆਪੇ । ਨਾਲ ਗੋੜਿਆਂ ਦੇ ਰਿਹਾ ਕੱਜ ਕੀ ਏ । ਅਣਖ, ਇਜ਼ਤ ਅਮਾਨ ਨੂੰ ਵੇਚਿਆ ਜਿਨ, ਕੀ ਅਮੀਰ ਉਸ ਦੀ ਸੱਜ ਧੱਜ ਕੀ ਏ । ਜੀਹਦਾ ਦੋਸ਼ ਹੈ ਪੰਜੇ ਫਰੰਗੀਆਂ ਦੇ, ਉਹ ਨਿਲੱਜ ਹਿੰਦੀ ਫਿਰਦਾ ਅੱਜ ਕੀ ਏ । ' ਅੜਿਆ ਅਕਲ ਕਰ ਅਜੇ ਭੀ ਖੋਲ ਅੱਖੀਆਂ, ਚੜ੍ਹੀ ਕਾਂਗ ਸਿਰ ਤੇ ਘਲੂ-ਘਾਰੂਆਂ ਦੀ । ਸਾਡੇ ਦੇਸ਼ ਨੂੰ ਫੁਟ ਦਾ ਤਾਪ ਚੜਿਆ, ਪੈ ਗਈ ਲੋੜ ਇਤਫਾਕ ਦੇ ਦਾਰੂਆਂ ਦੀ ਫ਼ਿਰਕੇ ਪੁਸਤਾਂ ਦਾ ਛਡ ਦੇ ਸਾਥ ਹਿੰਦੀਆ, ਵਤਨ ਸ਼ਮਾਂ ਤੋਂ ਸੜ ਜਾ ਪਤੰਗ ਬਣ ਕੇ । . ਕਢ ਲੈ ਹੀਰ ਆਜ਼ਾਦੀ ਨੂੰ ਖੇੜਿਆਂ ਚੋਂ, ਰਾਂਝੇ ਵਾਂਗ ਤੂੰ ਅਸਲ ਮਲੰਗ ਬਣ ਕੇ । ਸਿਦਕ ਤੇਗ ਤੂੰ ਪਾਣ ਦੇਹ ਬੀਰਤਾ ਦੀ, ਬਣ ਫੁਲਾਦ ਨਾ ਟੁਟ ਤੂੰ ਵੰਗ ਬਣ ਕੇ। -੭੧ Digitized by Panjab Digital Library / www.panjabdigilib.org