ਪੰਨਾ:ਤਲਵਾਰ ਦੀ ਨੋਕ ਤੇ.pdf/76

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਦੇਸ਼ ਦੀ ਬੇਹਤਰੀ ਸੋਚ ਹਰਦਮ,
ਹਿੰਦੁਸਤਾਨ ਦਾ ਸਦਾ ਤੂੰ ਅੰਗ ਬਣ ਕੇ ।
ਆਪਣੇ ਆਪ ਦੇ ਵਿਚ ਹੁਸ਼ਿਆਰ ਹੋ ਕੇ,
ਛਡ ਦੇ ਆਸ ਤੂੰ ਹੁਣ ਮੋਟਿਆਂ ਭਾਰੂਆਂ ਦੀ ।
ਸਾਡੇ ਦੇਸ਼ ਨੂੰ ਫੁਟ ਦਾ ਤਾਪ ਚੜਿਆ,
ਪੈ ਗਈ ਲੋੜ ਇਤਫਾਕ ਦੇ ਦਾਰੂਆਂ ਦੀ ।

ਸ਼ਹੀਦੀ ਭਾਈ ਮਨੀ ਸਿੰਘ ਜੀ


ਉਠੀ ਲਿਖਣੇ ਕੰਬਣੀ ਛਡ ਮੂਲੋਂ,
ਕਰ ਕੁਝ ਯਾਦ ਕਿਉਂ ਡੁੱਬਦੀ ਜਾ ਰਹੀ ਏ ।
ਅੜੀਏ ਧਾਰ ਕੇ ਚੁਪ ਜ਼ਬਾਨ ਕੋਈ,
ਸੋਹਲੇ ਕਿਹੜੇ ਸ਼ਹੀਦ ਦੇ ਗਾ ਰਹੀ ਏ ।
ਤੇਰੀ ਜੀਭ ਨੇ ਦਰਦ ਦੀ ਚੀਕ ਮਾਰੀ,
ਫੱਟੀ ਹੱਕ ਕਿਉਂ ਖੋਲੂ ਵਿਖਾ ਰਹੀ ਏ ।
ਥਰਣ ਬਣ ਪਈ ਸਰਕ ਕੇ ਥਰਕਨੀ ਏ,
ਭਾਗਾਂ ਵਾਲੀਏ ਵਾਸਤੇ ਪਾ ਰਹੀਂ ਏ ।

ਜੀਹਦੇ ਹਾਲ ਨੂੰ ਤੱਕ ਕੇ ਝੋਲਨੀ ਏਂ,
ਉਹ ਹੀ ਸੁੱਤਿਆਂ ਟੰਬ ਜਗਾਨ ਵਾਲਾ।
ਬੰਦ ਬੰਦ ਜੀਹਦੇ ਅੱਡ ਤਕਨੀ ਏ,
ਬੰਦ ਬੰਦ ਚ ਜਾਨ ਹੀ ਪਾਣ ਵਾਲਾ।

-੭੨-