ਪੰਨਾ:ਤਲਵਾਰ ਦੀ ਨੋਕ ਤੇ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜਾ ਉਠਦਾ ਗੱਲਾਂ ਦਾ ਬਣੇ ਗਾਲ,
ਦੀਨਾਂ ਦੁਖੀਆਂ ਤੇ ਨੀਰ ਵਹਾਂਵਦਾ ਨਹੀਂ।
ਫੂਕ ਮਾਰ ਕੇ ਜ਼ੁਲਮ ਨੂੰ ਸਾੜਦਾ ਨਹੀਂ,
ਜੇ ਨਾ ਸਾੜ ਸਕੇ ਮਿਟ ਜਾਂਵਦਾ ਨਹੀਂ।

ਏਸੇ ਲਈ ਸ਼ਕੰਜੇ 'ਚ ਜਾਨ ਆਈ,
ਕੋਈ ਨਹੀਂ ਦਿਸਦਾ ਜਿੰਦ ਤੇ ਜਾਨ ਵਾਲਾ ।
ਜੇਹੜਾ ਆਪ ਪਤੰਗੇ ਦੇ ਵਾਂਗ ਜਾਲੇ,
ਬੁਝੇ ਦਿਲਾਂ ਅੰਦਰ ਅੱਗ ਲਾਣ ਵਾਲਾ ।

ਹਾਏ ਨੌ ਜਵਾਨਾਂ ਢਿੱਗੀ ਢਾਹ ਲੀਤੀ,
ਕੀਤਾ ਕੌਮ ਨੂੰ ਏਹਨਾਂ ਬਰਬਾਦ ਹੋਏ।
ਪਤਿਤ ਹੋਵਣਾ-ਸਿਖੀ ਨੂੰ ਛਡਣੇ ਦਾ,
ਕੀਤਾ ਨਵਾਂ ਹੀ ਸਿਤਮ ਈਜਾਦ, ਹਾਏ !
ਨਾ ਆਚਾਰ ਸੱਚੇ ਨਾ ਵੀਚਾਰ ਉੱਚੇ,
ਤਾਹੀਓਂ ਸਿੱਖਾਂ ਲਈ ਹੈਨ ਸੱਯਾਦ ਹਾਏ ।

ਉਲਟੇ ਅਸਾਂ ਦੇ ਤਾਈਂ ਮਖੌਲ ਕਰਦੇ,
ਸੀਨਾ ਛੇੜਦੇ ਕਹਿਰ ਦੀ ਯਾਦ ਹਾਏ !
ਨਹੀ ਕੋਈ ਵੀ ਅਜ ਗਮਖਾਰ ਸਾਡਾ,
ਸਾਨੂੰ ਸਿੱਖੀ ਦਾ ਸਬਕ ਪੜ੍ਹਣ ਵਾਲਾ ।
ਵੀਰ ਛਾਤੀ ਨੂੰ ਛਾਨਣੀ ਛਾਨਣੀ ਕਰ,
ਚਰਬੀ ਸਿਖੀ ਦੀ ਭੇਟ ਚੜਾਣ ਵਾਲਾ ।

-੭੫-