ਪੰਨਾ:ਤਲਵਾਰ ਦੀ ਨੋਕ ਤੇ.pdf/80

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾ ਦੀਪ ਸਿੰਘ ਜੀ ਸ਼ਹੀਦ

ਉਹ ਤਾਂ ਅਜਬ ਨਜ਼ਾਰਾ ਹੈ ਨਜ਼ਰ ਔਦਾ,
ਸਿਰ ਤਲੀ ਉਤੇ ਧੜ ਤੇ ਸੀਸ ਕੋਈ ਨਾ।
ਸੀਸ ਦੇ ਕੇ ਸਿਰੜ ਨੂੰ ਪਾਲਣਾ ਮੈਂ,
ਏਦੂੰ ਵਧ ਮੇਰੇ ਕੋਲ ਫੀਸ ਕੋਈ ਨਾ |
ਮਰਜ਼ੀ ਤੇਰੀ ਹੈ ਕਬੂਲ ਕਰ ਲੈ ਪੀਤਮ,

ਤੇਰੇ ਸਿਦਕੀਆਂ ਦੀ ਹੁੰਦੀ ਰੀਸ ਕੋਈ ਨਾ
ਪੇਮ ਪੇਮੀ ਦਾ ਵੇਖ ਲਉ ਖਾਲਸਾ ਜੀ,
ਸੀਸ ਦੇਣ ਲੱਗੇ ਵੱਟੇ ਚੀਸ ਕੋਈ ਨਾ !
ਤਕੜੀ ਸਿਦਕ ਦੀ ਸਿੱਖੀ ਦਾ ਪਾ ਵੱਟਾ,
ਲੋਕੀ ਓਸ ਨੂੰ ਸਭ ਮੁਰੀਦ ਕਹਿੰਦੇ :
ਜਿਹੜਾ ਗੁਰੂ ਦੀ ਭੇਟ ਲੈ ਸੀਸ ਤੁਰਿਆ,
ਬਾਬਾ ਦੀਪ ਸਿੰਘ ਵੀ ਸ਼ਹੀਦ ਕਹਿੰਦੇ ।

-

ਇਤਫਾਕ ਦੀ ਬੇੜੀ

ਆਓ ਮਿਲ ਜਾਈਏ ਖੰਡ ਖੀਰ ਵਾਂਗੂੰ,
ਵੀਰ ਵੀਰ ਮਿਲ ਕਰੀਏ ਪਿਆਰ ਰਲ ਕੇ।
ਜਿਹਦੀ ਜ਼ਾਤ ਸਫਾਤ ਤੇ ਦਾਤ ਉਚੀ,
ਕਰੀਏ ਸ਼ੁਕਰ ਉਹਦਾ ਬਾਰ ਬਾਰ ਰਲ ਕੇ ।
ਆਪੋ ਵਿਚ ਮਿਲ ਕੇ ਸਿੱਕਾਂ ਸਿਕ ਬਹੀਏ,
ਪੰਡਤ, ਮੌਲਵੀ, ਈਸਾ, ਦਾਰ, ਰਲ ਕੇ!

-੭੬-