ਪੰਨਾ:ਤਲਵਾਰ ਦੀ ਨੋਕ ਤੇ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਕੜਾਂ,ਵਾਲੀਆਂ ਫੜਕਾਂ ਨੂੰ ਛੱਡ ਦੇਈਏ,
ਹਰ ਇਕ ਨੂੰ ਸਮਝੀਏ ਯਾਰ ਰਲ ਕੇ ।

ਝੂਗਾ ਆਪਣਾ ਆਪ ਬਰਬਾਦ ਕਰ ਕੇ,
ਰਾਹੋਂ ਕੁਰਾਹੇ ਨਾ ਹੋਈਏ ਖੁਆਰ ਰਲ ਕੇ।
ਹਿੰਦੂ ਸਿਖ ਮੋਮਨ ਸਵਾਧੀਨ ਹੋਈਏ,
ਖਾਈਏ ਦੁਸ਼ਮਨਾਂ ਕੋਲੋਂ ਨਾ ਹਾਰ ਲੁਕੇ।

ਰਾਤ ਦਿਨੇ ਆਜ਼ਾਦੀ ਦੇ ਆਸ਼ਕਾਂ
ਉਛਲ ਉਛਲ ਕੇ ਦਿਨੀਂ ਉਬਾਲ ਇਲਣ।
ਸੁਤੇ ਪਿਆਂ ਆਜ਼ਾਦੀ ਦੇ ਗੀਤ ਗਾਈਏ
ਦਿਨੇ ਰਾਤ ਆਜ਼ਾਦ ਖਿਆਲ ਨਿਕਲਣ।
ਹਿੰਦੀ ਗੀਤ ਆਜ਼ਾਦੀ ਦੇ ਪਏ ਗਾਵਣ,
ਮਾਰੂ ਗੀਤ ਆਜ਼ਾਦੀ ਦੇ ਤਾਲ ਨਿਕਲਣ
ਹਿੰਦੁਸਤਾਨ ਵਾਸੀ ਸਾਰੇ ਆਖਦੇ ਨੇ,
ਰੱਬਾ ਛੇਤੀ ਗੁਲਾਮੀ ਦੇ ਸਾਲ ਨਿਕਲਣ ।

ਹੱਥ ਜੋੜਦੇ ਅਗੇ ਬਰਤਾਨੀਆਂ ਦੇ,
ਕਦੋਂ ਸਾਡੀ ਮਨਜੂਰ ਫਰਿਆਦ ਹੋਸੀ ।
ਓਦੋਂ ਸੁਖ ਦੀ ਨੀਂਦਰੇ ਸੋਵਸਾਂਗੇ,
ਹਿੰਦੁਸਤਾਨ ਜਦ ਸਾਡਾ ਆਜ਼ਾਦ ਹੋਸੀ ।

ਤਾਹੀਓ ਦਿਆਂ ਹੋਕਾ ਸੁਣ ਲਉ ਕੰਨ ਧਰ ਕੇ,
ਏਹ ਇਤਫਾਕ ਵਾਲੀ ਬੇੜੀ ਡੋਲਦੀ ਏ।

-੭੭-