ਪੰਨਾ:ਤਲਵਾਰ ਦੀ ਨੋਕ ਤੇ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖ ਭੰਜਨੀ ਬੇਰੀ ਨੇ ਦੁਖ ਕੱਟੇ,
ਹੋਇਆ ਪਿੰਗਲਾ ਮੈਂ ਸਵਧਾਨ ਦੇਖਾਂ !
ਸਚੇ ਪਾਤਸ਼ਾਹ ਤੇਰੇ ਦਰਬਾਰ ਅੰਦਰ,
ਸਾਮਰਤੱਖ ਬੈਠਾ ਜਾਣੀ ਜਾਣ ਦੇਖਾਂ ।

ਚੰਦ ਦੂਜੇ ਦਾ ਅੰਬਰੋਂ ਉਤਰ ਆਇਆ,
ਦਇਆ ਕੌਰ ਜੀ ਦਾ ਬਰਖੁਰਦਾਰ ਬਣ ਕੇ
ਵਾਂਗੂੰ ਪੁੰਨਿਆਂ ਚਾਨਣੀ ਹੋਈ ਸਾਰੇ,
ਦਿਤਾ ਦਰਸ ਜਦ ਆਪ ਅਵਤਾਰ ਬਣ ਕੇ।
ਹਰੀ ਦਾਸ ਅਰਦਾਸ ਹਜ਼ਾਰ ਕੀਤੀ,
ਸੇਵਾਦਾਰ ਬਣ ਕੇ ਖਿਦਮਤਗਾਰ ਬਣ ਕੇ !
ਮਾਤਾ ਪਿਤਾ ਦੋਵੇਂ ਓਦੋਂ ਭੁੱਲ ਗਏ ਸੀ,
ਜਦੋਂ ਆਪ ਰੋਏ ਬਾਲਾਕਾਰ ਬਣ ਕੇ ।

ਤੇਰੇ ਵਿਚ ਦਰਬਾਰ ਦੇ ਜਦੋਂ ਜਾਵਾਂ,
ਚੰਨ ਵਾਂਗ ਮੈਂ ਚਮਕਦੀ ਸ਼ਾਨ ਦੇਖਾਂ ।
ਸਚਾ ਤੂੰ ਤੇ ਸਚਾ ਦਰਬਾਰ ਤੇਰਾ,
ਸਚਾ ਓਸ ਵਿਚ ਬੈਠਾ ਭਗਵਾਨ ਦੇਖਾਂ ।

ਮੇਰੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰ,
ਜਮ ਦੀ ਫਾਸ ਤੋਂ ਮੁਕਤ ਕਰਾ ਗਿਓ
ਅੰਮ੍ਰਿਤਸਰ ਵਿਚ ਸਚ ਦਾ ਸਰ ਰਚ ਕੇ,
ਨਗਰੀ ਗੁਰੁ ਦੀ ਸੁਖੀ ਵਸ ਗਿਓ' ਤੂੰ ।

-੮0.