ਪੰਨਾ:ਤਲਵਾਰ ਦੀ ਨੋਕ ਤੇ.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਲੇ ਕਲਜੁਗੀ ਜੀਵ ਕਈ ਤਰੇ ਏਥੇ,
ਕਾਲੇ ਕਾਂ ਤੋਂ ਹੰਸ ਬਣਾ ਗਿਓਂ ਤੂੰ ।
ਉਤੇ ਚੜ੍ਹਦਿਆਂ ਨੂੰ ਸਾਰੇ ਲਾਣ ਛਾਤੀ,
ਨੀਵੇਂ ਡਿਗਦਿਆਂ ਨੂੰ ਸੀਨੇ ਲਾ ਗਿਓਂ ਤੂੰ ।

ਏਕ ਨਾਮ ਜਗਦੀਸ਼ ਪ੍ਰੇਮ ਭਰਿਆ,
ਪ੍ਰੇਮ ਵਿਚ ਮੈਂ ਪ੍ਰੇਮ ਦੀ ਸ਼ ਨ ਵੇਖਾਂ,
ਵਿਚ ਸ਼ਾਨ ਦੇ ਪੂਰਾ ਗਿਆਨ ਦੇਖਾਂ,
ਜਦੋਂ ਵੀ ਮੈਂ ਨਾਲ ਧਿਆਨ ਦੇਖਾਂ ।

ਸ੍ਰੀ ਗੁਰੂ ਅਰਜਨ ਦੇਵ ਜੀ

ਗੁਰੂ ਅਰਜਨ ਸਚੇ ਪਾਤਸ਼ਾਹ,
ਜਿਨ ਕੀਤੇ ਖੇਲ ਨਿਆਰੇ ਨੇ ।
ਨੀਚਾਂ ਤੋਂ ਕੀਤਾ ਉਚ ਜਿੰਨੇ,
ਕਈ ਕੋਹੜੇ ਪਿੰਗਲੇ ਤਾਰੇ ਨੇ ।
ਸੋਹਲੇ ਜੋ ਮੈਂ ਅਜ ਗਾਂਦਾ ਹਾਂ,
ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ ।
ਉਸ ਮਾਹੀ ਅਰਸ਼ੀ ਪ੍ਰੀਤਮ ਲਈ,
ਨੈਣਾਂ ਦੀ ਸੇਜ ਵਿਛਾਂਦਾ ਹਾਂ ।
ਹੈ ਸ਼ਾਂਤੀ ਦਾ ਇਕ ਸਾਗਰ ਤੂੰ,
ਸ਼ਿਸ਼ਟੀ ਦੇ ਵਿਚ ਉਜਾਗਰ ਤੂੰ ।

-੮੧-