ਪੰਨਾ:ਤਲਵਾਰ ਦੀ ਨੋਕ ਤੇ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰਬਾਣੀ ਦਾ ਸਚਾ ਗੁਥਲਾ ਤੇ,
ਰਾਗਾਂ ਦਾ ਸਾਹਿਬ ਸੁਦਾਗਰ ਤੂੰ
ਦਰਸ਼ਨ ਜੋ ਤੇਰਾ ਪਾਂਦੇ ਨੇ,
ਉਹ ਜੂਨਾਂ ਤੋਂ ਛੁੱਟ ਜਾਂਦੇ ਨੇ।
ਅਰਸ਼ਾਂ ਤੇ ਝੂਟੇ ਲੈਂਦੇ ਨੇ,
ਜੋ ਭਾਣਾ ਮਿਠਾ ਆਂਹਦੇ ਨੇ ।
ਕੀ ਲਿਖਾਂ ਲੇਖ ਉਪਕਾਰਾਂ ਦਾ,
ਇਕ ਬੂੰਦ ਮਾਤਰ ਜਲਧਾਰਾਂ ਦਾ।
ਸਤਿਗੁਰੂ ਗ੍ਰੰਥ ਬਣਾ ਜਿਸ ਨੇ,
ਵਿਚ ਬੋਲਿਆ ਰਾਗ ਮਲਾਰਾਂ ਦਾ।
ਬਾਣੀ ਦੇ ਸੋਹਿਲੇ ਗਾ ਕੇ ਤੂੰ,
ਪਾਂਬਰ ਤੇ ਨੀਚ ਤਰਾ ਕੇ ਤੂੰ ।
ਕਲਜੁਗੀਆਂ ਦੀ ਕਲਕਲ ਤੋੜ ਦਿਤੀ,
ਅਪਣਾ ਹੀ ਖੂਨ ਵਗਾ ਕੇ ਤੂੰ ।
ਤੇਰੇ ਕੌਤਕ ਸਤਿਗੁਰ ਤੱਕ ਤੱਕ ਕੇ,
ਲਿਖੇ ਕਾਨੀ ਮੇਰੀ ਝੁਕ ਝੁਕ ਕੇ ।
ਵਾਟਾਂ ਪਿਆ ਵੇਖਾਂ ਦੇਖ ਸਹੀ,
ਅੱਡੀਆਂ ਨੂੰ ਉਚੀਆਂ ਚੱਕ ਚੱਕ ਕੇ |
ਤੂੰ ਸਬਕ ਦਸੋਂ ਕੁਰਬਾਨੀ ਦੇ,
ਰਾਹ ਦਸੇ ਪਿਆਰੇ ਜਾਨੀ ਦੇ
ਦੇ ਸ਼ਾਂਤਮਈ ਦਾ ਹੋਕਾ ਤੂੰ,
ਤੰਦ ਤੋੜੇ ਜ਼ਾਲਮ ਤਾਣੀ ਦੇ।
ਰੇਤਾਂ ਸਿਰ ਗਰਮ ਪਵਾ ਕੇ ਤੂੰ
ਲੋਹਾਂ ਤੇ ਲਾ ਸਮਾਧਾਂ ਤੂੰ।

-੮੨-