ਪੰਨਾ:ਤਲਵਾਰ ਦੀ ਨੋਕ ਤੇ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਸਬਰ ਸੰਤੋਖ ਦੇ ਦੁਖ ਝਲ ਕੇ,
ਰਹਿ ਤ੍ਰਿਪਤ ਹਥ ਕਦੇ ਭੀ ਅੱਡਿਆ ਨਾ ।
ਸੂਚੀ ਆਤਮਾ ਰਹੀ ਦਸਮੇਸ਼ ਜੀ ਦੀ,
ਬੂਟਾ ਪ੍ਰੇਮ ਦਾ ਜੜਾਂ ਤੋਂ ਵੱਢਿਆ ਨਾ ।

ਮਾਛੀਵਾੜੇ ਦੇ ਜੰਗਲ ਕੰਡਿਆਂ ਤੇ,
ਕਿਧਰੇ ਫਿਰਨ ਕੱਲੇ ਸਾਥੀ ਯਾਰ ਕੋਈ ਨਾ ।
ਸਿਰ ਤੇ ਕਲਗੀ ਤੇ ਹਥ ਵਿਚ ਬਾਜ਼ ਕੋਈ ਨਾ,
ਰਿਹਾ ਸਤਿਗੁਰਾਂ ਲਈ ਗੁਖਾਰ ਕੋਈ ਨਾ ।
ਫਟੇ ਕੰਡਿਆਂ ਉਹਨਾਂ ਦੇ ਚਰਨ ਕੋਮਲ,
ਪੈਰੀਂ ਛਾਲਿਆਂ ਸੰਦਾ ਸ਼ੁਮਾਰ ਕੋਈ ਨਾ ।
ਪੰਜਾਂ ਪਿਆਰਿਆਂ ਵਿਚੋਂ ਨਾ ਨਾਲ ਕੋਈ,
ਚਾਲੀ ਮੁਕਤੇ ਤੇ ਬੱਚੇ ਚਾਰ ਕੋਈ ਨਾ।

ਕਰ ਕੇ ਯਾਦ ਉਪਕਾਰ ਦਸਮੇਸ਼ ਜੀ ਦੇ,
ਲਖਵਾਰ ਪਿਆ ਹੋਏ ਜਹਾਨ ਸਦਕੇ !
ਉਹਦੀ ਮੁਖ ਦੀ ਝਲਕ ਤੋਂ ਚੰਦ ਸੂਰਜ,
ਉਹਦੇ ਚਰਨਾਂ ਤੋਂ ਜ਼ਿਮੀਂ ਅਸਮਾਨ ਸਦਕੇ ।

ਮਾਤਾ ਵੇਖਦੇ ਸਾਰ ਹੈਰਾਨ ਹੋ ਗਈ,
ਪੁਛਿਆ ਕਿਥੇ ਨੇ ਲਾਲ ਪਿਆਰੇ ਸਾਰੇ ।
ਅਗੋ' ਦਿਤਾ ਜਵਾਬ ਕਿ ਸਬਰ ਕਰ ਜਾ,
ਲਾਲ ਮਾਰ ਗਏ ਕੂਚ ਨਗਾਰੇ ਸਾਡੇ।

੮੫