ਪੰਨਾ:ਤਲਵਾਰ ਦੀ ਨੋਕ ਤੇ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਰ ਮੋਏ ਤੇ ਹੋਇਆ ਹਨੇਰ ਕਾਹਦਾ,
ਹੈਨ ਪੁਤ ਏਹ ਭੋਲੀਏ ਸਾਰੇ ਸਾਡੇ ।
ਜੜ੍ਹ ਜੁਲਮ ਦੀ ਉਹਨਾਂ ਉਧੇੜ ਦਿਤੀ,
ਹੈਸਨ ਰੱਬ ਦੇ ਸੀਸ ਜੋ ਚ'ਰੇ ਸਾਡੇ।

ਵੇਖੋ ਅੰਮ੍ਰਿਤ ਦੀ ਚੜ੍ਹੀ ਹੈ ਪਾਨ ਡਾਢੀ,
ਧੰਨ ਸਿਖੀ ਤੇ ਧੰਨ ਪ੍ਰਵਾਰ ਹੈ ਸੀ।
ਕੀਤੀ ਜਾਨ ਦ ਕੋਈ ਪੂਵਾਹ ਨਾਹੀ',
ਭਾਵੇ' ਸਿਰ ਤੇ ਨੰਗੀ ਤਲਵਾਰ ਹੈਸੀ।

ਕਲਗੀ ਵਾਲਿਆ ਵੇ ਸਾਨੂੰ ਭੁਲੇ' ਕਿਦਾਂ,
ਸਾਡੇ ਵਾਸਤੇ ਕਸ਼ਟ ਸਹਾਰੇ ਸੀ 3 ਤੁ।

ਸੰਗੀ ਸਾਥੀ ਤੇ ਤਾਰਨੇ ਰਹੇ ਕਿਧਰੈ,'
ਜ਼ਾਲਮ ਹੈੱਸਿਆਰੇ ਦੁਤੀ ਤਾਰੇ ਸੀ ਤੂੰ ਤੁ।
ਜ਼ੁਲਮ ਪਾਪ ਤੇ ਕਹਿਰ ਦੀ ਜੜ੍ਹਾਂ ਉਤੇ,
ਰਖੇ ਸਚ ਇਨਸਾਫ ਦੇ ਆਰੇ ਸੀ ਤੈ ਤੋ
ਢਹਿੰਦੇ ਪੰਥ ਦੇ ਮਹਿਲ ਨੂੰ ਵੇਖ ਸਾਈਆਂ;
ਲਾਏ ਪੁੱਤਾਂ ਦੇ ਖੂਨ ਦੇ ਗਾਵੇ ਸੀ ਤੂੰ ।

“ਵੀਰ” ਕਈ ਅਰਜ਼ਾਂ ਬਾਰ ਬਾਰ ਕਰਦਾ;
ਸਾਡਾ ਦੇਸ ਆਜ਼ਾਦ ਕਰਾ ਮੁੜ ਕੈ ।
ਅਜ ਪੰਥ ਤੇਰਾ ਭਾਵਾਂਫੋਲ ਫਿਰਦਾ,
ਕਲਗੀ ਵਾਲਿਆ ਦਰਸ ਦਿਖਾ ਮੁੜ ਕੇ

੮੩