ਪੰਨਾ:ਤਲਵਾਰ ਦੀ ਨੋਕ ਤੇ.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਬਲਦੀ ਸ਼ਮਾਂ ਸੁਨਣ ਵਾਲਿਓ ਵੇ ਸੁਣ ਲਉ ਕੰਨ ਧਰ ਕੇ, ਖਲਮ ਖੁਲੀਆਂ ਅਜ ਸੁਨੌਣ ਲਗਾ । ਆਪਣੇ ਦਿਲ 'ਚ ਕਰ ਕੇ ਖਿਆਲ ਕੱਠੇ, ਮੈਂ ਹਾਂ ਅਕਲ ਦੇ ਘੋੜੇ ਦੁਝੌਣ ਲਗਾ । ਦਿਲੀ ਦੋਸਤਾਂ ਦੇ ਕਹੇ ਅਨੁਸਾਰ ਚਲ ਕੇ, ਸ਼ਹੀਦ ਯਾਦ ਕਰ ਦਿਲ, ਬਹਿਲੌਣ ਲਗਾ । ਰਾਗ ਛੇੜ ਕੇ ਪ੍ਰੇਮ ਪ੍ਰਵਾਨਿਆਂ ਦਾ, ਮਨ ਦੀ ਪੱਤਰੀ ਤੇ ਹਿਸਾਬ ਲੌਣ ਲਗਾ। ਬਲਦੀ ਸ਼ਮਾ ਕੁਰਬਾਨੀ ਦੀ ਵੇਖ ਅਗੇ, ਨਵਾਂ ਕੰਮ ਨਹੀਂ ਹੋ ਨਿਸਾਰ ਜਾਣਾ। ਏਹੀਓ ਪਰਖ ਹੈ ਕੌਮੀ ਪ੍ਰਵਾਨਿਆਂ ਦੀ, ਬਲਦੀ ਲਾਟ ਉਤੋਂ ਆਪਾ ਵਾਰ ਜਾਣਾ। ਬਰਦਾ ਤੇਰੇ ਦਰ ਦਾ ਜਿਹੜਾ ਹੋ ਜਾਂਦਾ, ਉਸ ਨੂੰ ਸਜ਼ਾ ਦੇਣੋ ਤੂੰ ਤਾਂ ਝੱਕਦਾ ਨਹੀਂ । ਆਰਾ fਸਰ ਪੈਰਾਂ ਤੋੜੀ ਚਲ ਜਾਵੇ, ਪਰ ਤੂੰ ਆਪਣੀ ਬਾਣ ਤੋਂ ਹੱਟਦਾ ਨਹੀਂ। ਬੰਦ ਬੰਦ ਜੁਦਾ ਹੁੰਦਾ ਵੇਖ ਕੇ ਭੀ, ਅਗਾਂ ਹੋ ਜਲਾਦਾਂ ਨੂੰ ਡੱਕਦਾ ਨਹੀਂ । ਤਪਦੇ ਤੇਲ ਵਿਚ ਤਲੀਦੇ ਵੇਖ ਆਸ਼ਕ, ਖੁਸ਼ ਹੋ ਹਸਦਾ ਏ ਮੂੰਹ ਨੂੰ ਢੱਕਦਾ ਨਹੀਂ ! - - Digitized by Panjab Digital Library / www.panjabdigilib.org