ਪੰਨਾ:ਤਲਵਾਰ ਦੀ ਨੋਕ ਤੇ.pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਐਵੇਂ ਢੋਲਕੀ ਦੀ ਖੱਲ ਕੁੱਟਣ ਦਾ, ਨਿਰਾ ਛੈਣਿਆਂ ਦਾ ਸ਼ੋਰੋ ਗੁਲ ਤਾਂ ਨਹੀਂ । ਪ ਕੇ ਹਉਮੈ-ਮੈਂ ਦੀ ਮੈਂ ਅੰਦਰ, ਮਾਇਆ ਜਾਲ ਅੰਦਰ ਰਹੇ ਰੁਲ ਤਾਂ ਨਹੀਂ । ਤੇਰੇ ਹੁਕਮ ਨੂੰ ਮੰਨ ਕੇ ਸਿਰ ਮ,ਥੇ ਜਿਹੜਾ ਆਪਣੇ ਆਪ ਤੋਂ ਪਾਰ ਹੋਵੇ । ਵਰ ਉਸ ਦੀ ਤਾਂਘ ਵਿਚ ਮਸਤ ਹੋ ਕੇ, ਅਗੇ ਮਿਲਣ ਲਈ ਸਦਾ ਤਿਆਰ ਹੋਵੇ । ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਨੇ ਹਿੰਦੁਆਂ ਲਈ, ਦਿੱਲੀ ਵਿਚ ਜਾ ਸੀਸ ਲਗਾ ਦਿਤਾ | :: ਦਿਤਾ ਸੀਸ ਪਰ ਸਿਰੜ ਨੂੰ ਛਡਿਆ ਨਾ, ਸਬਕ ਸਿਖਾਂ ਨੂੰ ਆਪ ਸਿਖਾ ਦਿਤਾ। ' ਡਾਢਾ ਕੀਤਾ ਮੁਕਾਬਲਾ ਸੱਚ ਮੂਰਤ, ਔਰੰਗਜ਼ੇਬ ਜਾਂ ਜ਼ੁਲਮ ਮਚਾ ਦਿਤਾ। ਦੁੱਖ ਕੱਟ ਕਸ਼ਮੀਰੀਆਂ ਪੰਡਤਾਂ ਦੇ, ਚੌਕ ਚਾਂਦਨੀ ਚੰਦ ਚੜਾ ਦਿਤਾ । ਭਾਵੇਂ ਨਾਲ ਹਕੂਮਤ ਮੁਕਾਬਲਾ ਸੀ, ਤਾਂ ਭੀ ਮੁਸਲਮ ਨੂੰ ਸਾਂਝਾ ਪਿਆਰ ਦਿੱਤਾ ! -੯੧ Digitized by Panjab Digital Library / www.panjabdigilib.org