ਪੰਨਾ:ਤਲਵਾਰ ਦੀ ਨੋਕ ਤੇ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ਼ ਕੌਮ ਦੀ ਅਣਖ ਤੇ ਆਨ ਬਦਲੇ,
ਸੀਸ ਆਪਣਾ ਗੁਰਾਂ ਨੇ ਵਾਰ ਦਿਤਾ।

ਹਾਸੀ ਸਮਝਦੇ ਫਾਸੀਆਂ ਚਰਖੀਆਂ ਨੂੰ,
ਹੱਸ ਹੱਸ ਕੇ ਸਹਿਣ ਕਟਾਰੀਆਂ ਨੂੰ।
ਖੇਡ ਜਾਣਦੇ ਖੱਲ ਲੁਹਾਵਣੇ ਨੂੰ,
ਤੇਗਾਂ ਝੱਲਦੇ ਖੂਬ ਕਰਾਰੀਆਂ ਨੂੰ।
ਬੰਦ ਬੰਦ ਕਟਾਉਣ ਤੋਂ ਝਿਜਕਦੇ ਨਹੀਂ,
ਈਂਦਾ ਸਮਝਦੇ ਨੇ ਸਹਿਣਾ ਆਰੀਆਂ ਨੂੰ।
ਭੱਠਾਂ ਵਿਚ ਪੈ ਸੜਨ ਉਹ ਜੀਉਂਦਿਆਂ ਹੀ,
ਕਦੇ ਲਾਂਵਦੇ ਨਾ ਵੱਟਾ ਯਾਰੀਆਂ ਨੂੰ।

ਜੱਫੇ ਮਾਰਦੇ ਤੱਤਿਆਂ ਥੰਮਿਆਂ ਨੂੰ,
ਨਾਮ ਮਾਹੀ ਦਾ ਜਿਨ੍ਹਾਂ ਉਚਾਰ ਦਿਤਾ।
ਡੁਲ੍ਹਦੇ ਅਥਰੂ ਵੇਖ ਨਿਮਾਣਿਆਂ ਦੇ,
ਸੀਸ ਆਪਣਾ ਗੁਰਾਂ ਨੇ ਵਾਰ ਦਿਤਾ।

ਉਹ ਭਾਰਤ ਦਾ ਬਣ ਕੇ ਚੰਨ ਸੋਹਣਾ,
ਸਿਖੀ ਸ਼ਾਨ ਨੂੰ ਜਿਸ ਨੇ ਚਮਕਾ ਦਿਤਾ।
ਤੂੰ ਉਹ ਹਠੀ ਕਿ ਜਿਸ ਦੀਆਂ ਕਰਨੀਆਂ ਨੇ,
ਹਿੰਦੂ ਧਰਮ ਦਾ ਧਰਮ ਬਚਾ ਦਿਤਾ।
ਤੂੰ ਉਹ ਜੋਧਾ ਵਰਿਆਮ ਹੈ ਗਰਜ ਜਿਸ ਦੀ,
ਉਦੇ ਅਸਤ ਵਿਚ ਜ਼ਲਜ਼ਲਾ ਲਿਆ ਦਿਤਾ।
ਸੀਸ ਵਾਰ ਕੇ ਚਾਨਣੀ ਚੌਕ ਅੰਦਰ,
ਬੇੜਾ ਹਿੰਦ ਦਾ ਪਾਰ ਲਗਾ ਦਿਤਾ।

-੯੨-