ਪੰਨਾ:ਤਲਵਾਰ ਦੀ ਨੋਕ ਤੇ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਰਬਾਨੀ

ਆਹ ਤੇਰੀਆਂ ਕੁਰਬਾਨੀਆਂ,
ਸਿਖਾਂ ਦੇ ਸਚੇ ਬਾਣੀਆਂ।
ਲਖ ਤੇ ਜਿਗਰ ਭੀ ਵਾਰ ਕੇ,
ਹੋਈਆਂ ਨਹੀਂ ਹੈਰਾਨੀਆਂ।
ਨੈਣਾਂ ਦੀ ਜੋਤ ਅਜੀਤ ਨੂੰ,
ਦੇ ਕੇ ਅਜਬ ਨਸੀਤ ਨੂੰ।
ਜ਼ਾਲਮ ਦਾ ਜਾਲ ਜਲੌਣ ਨੂੰ,
ਦਵੇਂ ਸੁਨਹਿਰੀ ਕਾਨੀਆਂ।
ਤਲਵਾਰ ਦੇ ਕਟਾਰ ਦੇ,
ਕਈ ਸਿਖ ਹੋਰ ਸਵਾਰ ਦੇ।
ਮੱਥੇ ਨੂੰ ਚੁੰਮ ਪਿਆਰ ਦੇ,
ਤੇਰੇ ਬਣਾ ਕੇ ਗਾਨੀਆਂ।
ਜੁਝਾਰ ਭੀ ਜਾ ਜੂਝਿਆ,
ਬਿਜਲੀ ਦੇ ਵਾਂਗਰ ਝੂਲਿਆ।
ਕੰਬ ਗਏ ਗਿਲਜਈ ਮੁਗਲੀ,
ਤੇ ਬਲੋਚਿਸਤਾਨੀਆਂ।
ਦੁਸ਼ਮਨ ਦੇ ਖੱਟੇ ਦੰਦ ਕਰ,
ਜਾਬਰ ਨੂੰ ਜਬਰਾਂ ਮੰਦ ਕਰ।
ਜਾਨ ਅਮੋਲਕ ਵਾਰੀਆਂ,
ਬਦਲੇ ਤੂੰ ਹਿੰਦੁਸਤਾਨੀਆਂ।
ਆਖਰ ਨੂੰ ਆਖਰ ਓਹ ਹੋਈ,
ਜ਼ਾਲਮ ਦੀ ਕਾਟਾ ਬੋ ਹੋਈ?

-੯੪-