ਪੰਨਾ:ਤਲਵਾਰ ਦੀ ਨੋਕ ਤੇ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਬੱਚਿਆਂ ਦੇ ਵਾਰ ਤੋਂ,
ਤੋਬਾ ਕਰਨ ਸੁਲਤਾਨੀਆਂ।
'ਵੀਰ' ਦੇਖਿਆ ਕਾਰਾ ਜਦੋਂ,
ਹੱਥ ਜੋੜ ਕਹਿੰਦੇ ਨੇ ਤਦੋਂ।
ਜਗਦੀਸ਼ ਵਸਤਾਂ ਤੇਰੀਆਂ,
ਤੈਨੂੰ ਹੀ ਨੇ ਸੋਪਾਰੀਆਂ।
ਇਹਨਾਂ ਸਪੁਤਰਾਂ ਕਾਰਨੇ,
ਵਾਰੇ ਜੋ ਪੁਤਰ ਚਾਰ ਨੇ।
ਏਹਨਾਂ ਦੇ ਕਤਰੇ ਖੂਨ ਤੋਂ,
ਲਖਾਂ ਹੀ ਹੋਣ ਨਿਸ਼ਾਨੀਆਂ,

--੦--

*ਘੰਟਾ ਘਰ

ਘੰਟੇ ਘਰ ਵੱਲ ਤੱਕ ਕੇ ਕਿਹਾ ਇਕ ਦਿਨ,
ਜ਼ਰਾ ਇਹ ਜਵਾਬ ਸੁਣਾ ਬੀਬਾ।
ਲੰਮਾ ਝੰਮਾਂ ਸਰੀਰ ਬਡੌਲ ਤੇਰਾ,
ਖੜਾ ਇਥੇ ਕਿਉਂ ਇਹ ਸਮਝਾ ਬੀਬਾ।
ਤੇਰੇ ਇਉਂ ਖਲੋਣ ਤੇ ਸ਼ੱਕ ਪੈਂਦਾ,
ਦਿਤੀ ਕਿਸੇ ਨੇ ਤੈਨੂੰ ਸਜ਼ਾ ਬੀਬਾ
ਜੇ ਹੈ ਸੱਚਾ ਤਾਂ ਕਰ ਅਪੀਲ ਛੇਤੀ,
ਝਗੜਾ ਰੋਜ਼ ਦਾ ਛੇਤੀ ਮਕਾ ਬੀਬਾ।

———

  • ਹੁਣ ਘੰਟਾ ਘਰ ਢਠ ਗਿਆ ਹੈ।

-੯੫-