ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

*ਗੁਰਭਜਨ ਗਿੱਲ ਸੁਹਿਰਦ ਸ਼ਾਇਰ ਹੈ, ਜਿਸ ਦੇ ਕੇਂਦਰ ਵਿਚ ‘ਮਨੁੱਖ ਹੈ ਅਤੇ ਉਹ ਮਨੁੱਖ ਦੇ ਹਰੇਕ ਦੁਸ਼ਮਣ ਦੀ ਗੰਭੀਰਤਾ ਨਾਲ ਨਿਸ਼ਾਨਦੇਹੀ ਕਰਦਾ ਹੈ। ਉਸ ਦਾ ਹਾਸਿਲ ਇਹ ਹੈ ਕਿ ਉਹ ਆਪਣੀ ਉਂਗਲ ਕੇਵਲ ਬਾਹਰ ਵੱਲ ਹੀ ਨਹੀਂ ਚੁੱਕਦਾ, ਸਗੋਂ ਉਹ ਬੰਦੇ ਦੇ ਅੰਦਰ ਬੈਠੇ ਵੈਰੀਆਂ ਤੋਂ ਲੈ ਕੇ ਬਾਹਰ ਪਸਰੇ ਕਹਿਰਵਾਨਾਂ ਤਕ ਦੀ ਸ਼ਨਾਖ਼ਤ ਕਰਦਾ ਹੈ ਅਤੇ ਸਭ ਨੂੰ ਬੇਬਾਕ ਹੋ ਕੇ ਵੰਗਾਰਦਾ ਹੈ। ਉਹ ਸਾਡੇ ਸਾਰਿਆਂ ਦਾ ਆਪਣਾ ਸ਼ਾਇਰ ਹੈ, ਪਰ ਕਿਸੇ ਦਾ ਜ਼ਰ ਖਰੀਦ ਨਹੀਂ। ਗੁਰਭਜਨ ਗਿੱਲ ਦਾ ਸੱਚ ਸ਼ਿੱਦਤ ਨਾਲ ਏਨਾ ਭਰਪੂਰ ਹੈ ਕਿ ਉਹ ਆਪਣੀ ਧਿਰ ਆਪ ਬਣ ਗਿਆ ਹੈ...।

-ਆਤਮਜੀਤ (ਡਾ.)

*ਜਿਹੜੇ ਲੋਕ ਇਹ ਕਹਿੰਦੇ ਹਨ ਕਿ ਗ਼ਜ਼ਲ ਵਿਚ ਜ਼ਿੰਦਗੀ ਦੇ ਸਮੁੱਚੇ ਸਰੋਕਾਰ ਨਹੀਂ ਸਮੇਟੇ ਜਾ ਸਕਦੇ, ਉਨ੍ਹਾਂ ਨੂੰ ਗੁਰਭਜਨ ਗਿੱਲ ਦੀ ਸ਼ਾਇਰੀ ਪੜ੍ਹਨੀ ਚਾਹੀਦੀ ਹੈ। ਪਿੰਡਾਂ ਵਿਚ ਆ ਰਹੇ ਬਦਲਾਉ ਤੋਂ ਲੈ ਕੇ ਸ਼ਹਿਰੀ ਲੋਕਾਂ ਦੀ ਤੋੜਾ-ਚਸ਼ਮੀ ਤਕ, ਪਿਆਰ ਮੁਹੱਬਤ ਦੇ ਪਾਕ ਜਜ਼ਬੇ ਵਿਚ ਆ ਰਹੀ ਖ਼ੁਦਗਰਜ਼ੀ ਤੇ ਮੁਨਾਫ਼ਕਤ (Hypocrisy) ਤੋਂ ਇਨਸਾਨੀ ਰਿਸ਼ਤਿਆਂ ਵਿਚ ਪੈ ਰਹੀਆਂ ਵਿੱਥਾਂ ਤਕ, ਪਦਾਰਥਾਂ ਦੇ ਮੰਡੀਕਰਣ ਤੋਂ ਲੈ ਕੇ ਇਕਲਾਪੇ ਦੀ ਕੁੰਠਾ ਤਕ, ਦੇਸ਼ ਦੀ ਵੰਡ ਦੇ ਦੁਖਾਂਤ ਤੋਂ ਸਰਾਪੇ ਪੰਜਾਬ ਦੇ ਸੰਤਾਪ ਤਕ ਅਤੇ ਹਾਸ਼ੀਏ ਤਕ ਸੀਮਤ ਲੋਕਾਂ ਦੇ ਸਰੋਕਾਰਾਂ ਦੀ ਅਭਿਵਿਅਕਤੀ ਸਹਿਜੇ ਹੀ ਉਸ ਦੀਆਂ ਗ਼ਜ਼ਲਾਂ ਵਿਚ ਵੇਖੀ ਜਾ ਸਕਦੀ ਹੈ। ਜੇ ਮੈਂ ਕੁਝ ਸ਼ਬਦਾਂ ਵਿਚ ਹੀ ਕਹਿਣਾ ਹੋਵੇ ਤਾਂ ਏਹੀ ਕਹਾਂਗਾ ਕਿ ਗੁਰਭਜਨ ਗਿੱਲ ਪੰਜਾਬੀ ਗ਼ਜ਼ਲ ਕਾਵਿ-ਖੇਤਰ ਵਿਚ ਅਜਿਹਾ ਸਿਸੀਫ਼ਸ (Sisyphus) ਹੈ। ਜੋ ਸਮਕਾਲੀ ਗ਼ਜ਼ਲਗੋਆਂ ਦੇ ਡਿੱਗ ਰਹੇ ਗਰਾਫ਼ ਨੂੰ ਹਰ ਰੋਜ਼ ਇਕ ਸਿਖ਼ਰ ਤੇ ਲੈ ਜਾਂਦਾ ਹੈ।

...ਅੱਜ ਦੇ ਬਹੁਤ ਸਾਰੇ ਗ਼ਜ਼ਲੋਆਂ ਤੇ ਖ਼ਾਸ ਕਰ ਕਵਿੱਤਰੀਆਂ (ਗ਼ਜ਼ਲਗੋ) ਸਵੈ ਤਰਸ ਦੇ ਭਾਗੀ ਬਣ ਕੇ ਲੋਕਾਂ/ਪਾਠਕਾਂ/ਆਲੋਚਕਾਂ ਤੋਂ ਤਰਸ ਰਾਹੀਂ ਸਥਾਪਨਾ ਦੀ ਖ਼ੈਰਾਇਤ ਲੈਣਾ ਚਾਹੁੰਦੇ ਹਨ ਪਰ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਅਜਿਹੀ ਖੈਰ ਦੀ ਪ੍ਰਸੰਸਾ ਲੈਣ ਦੇ ਕਿਤੇ ਵੀ ਚਿੰਨ੍ਹ ਦਿਖਾਈ ਨਹੀਂ ਦੇਂਦੇ, ਬਲਕਿ ਉਹ ਨਿਰਾਸ਼ਾ ਦੇ ਹਨੇਰੇ ਵਿਚ ਸੂਰਜ ਵਾਂਗ ਮਘਦਾ ਹੈ।

-ਜਗਤਾਰ (ਡਾ.)

*ਗੁਰਭਜਨ ਗਿੱਲ ਪੂੰਜੀਵਾਦੀ ਵਿਵਸਥਾ ਵਿਚ ਕਲਾ ਅਤੇ ਕਲਚਰ ਦੀ ਹੋਣੀ ਬਾਰੇ ਸੁਚੇਤ ਹੈ। ਆਪਣੀਆਂ ਗ਼ਜ਼ਲਾਂ ਵਿਚ ਉਹ ਇਸ ਵੱਲ ਗੂੜ੍ਹੇ ਸੰਕੇਤ ਕਰਦਾ ਹੈ। ਉਹ ਇਸ ਗੱਲੋਂ ਸੁਚੇਤ ਹੈ ਕਿ ਸ਼ਾਇਰ ਕਿਸੇ ਖ਼ਲਾਅ ਵਿਚ ਨਹੀਂ ਵਿਚਰਦਾ, ਉਸ ਦੀ ਹੋਂਦ ਅਤੇ ਚੇਤਨਾ ਸਮਾਜਕ ਹੁੰਦੀ ਹੈ ਅਤੇ ਸਮਾਜਕ ਵੇਗ ਨੂੰ ਪ੍ਰਭਾਵਿਤ ਵੀ ਕਰਦੀ ਹੈ। ਉਸ ਨੇ ਅਜੋਕੇ ਕਲਾ ਵਿਰੋਧੀ ਮਾਹੌਲ ਵਿਚ ਵੀ ਆਪਣੀ ਧਿਰ,

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /135