ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕਾਂ ਦੇ ਸੱਚ ਨੂੰ ਪਹਿਚਾਣਿਆ ਹੈ ਅਤੇ ਉਸ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਹੈ।

ਗੁਰਭਜਨ ਗਿੱਲ ਸੁਚੇਤ ਰਚਨਾ ਧਰਮੀ ਹੈ। ਉਸ ਦੀ ਕਵਿਤਾ ਨਾ ਕਿਸੇ ਨਿੱਜੀ ਵੇਦਨਾ ਦੀ ਹੂਕ ਹੈ, ਨਾ ਕਿਸੇ ਸੁਹਜ ਉਮੰਗ ਦੀ ਪੂਰਤੀ। ਉਸ ਦੀ ਕਵਿਤਾ ਠੋਸ ਸਮਾਜੀ ਹਕੀਕਤਾਂ ਅਤੇ ਸਮਕਾਲੀ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਦਾ ਪ੍ਰਤਿਉਤਰ ਹੈ। ਗੁਰਭਜਨ ਗਿੱਲ ਦੀ ਵਡਿਆਈ ਸਮਕਾਲੀ ਜੀਵਨ ਦੇ ਦਵੰਦਾਂ, ਸੰਕਟਾਂ ਅਤੇ ਤਣਾਉ ਨੂੰ ਉਸ ਦੀਆਂ ਵਿਭਿੰਨ ਪਰਤਾਂ ਸਮੇਤ ਪਛਾਨਣ ਅਤੇ ਫਿਰ ਸਰਲ ਸੁਬੋਧ, ਲੋਕ-ਕਾਵਿਕ ਸ਼ੈਲੀ ਵਿਚ ਪ੍ਰਗਟਾਉਣ ਕਰਕੇ ਹੈ। ਉਸ ਦੀ ਦ੍ਰਿਸ਼ਟੀ ਮਾਨਵਵਾਦੀ-ਪ੍ਰਗੀਤਵਾਦੀ ਹੈ। ਉਹ ਸਹਿਜ ਅਨੁਭਵੀ ਹੈ। ਉਹ ਯਥਾਰਥ ਦੇ ਸਤਹੀ ਫੋਟੋਗ੍ਰਾਫਿਕ ਚਿਤਰਣ ਦੀ ਥਾਂ ਜੀਵਨ ਦੇ ਸਹਿਜ ਵਿਵੇਕ ਨੂੰ ਸੰਕੇਤਕ ਭਾਸ਼ਾ ਤੇ ਸੂਤਰ ਸ਼ੈਲੀ ਵਿਚ ਰੂਪਮਾਨ ਕਰਦਾ ਹੈ। ਭਾਵੇਂ ਉਸ ਨੇ ਗੀਤਾਂ ਅਤੇ ਗ਼ਜ਼ਲਾਂ ਦੇ ਨਾਲ-ਨਾਲ ਖੁੱਲ੍ਹੀ ਕਵਿਤਾ ਦੀ ਸਿਰਜਣਾ ਵੀ ਕੀਤੀ ਹੈ ਪਰ ਉਸ ਦੀ ਕਵਿਤਾ ਦੀ ਪ੍ਰਧਾਨ ਸੁਰ ਸਰੋਦੀ ਹੈ।

ਮਾਨਵਵਾਦੀ ਰਚਨਾ ਦ੍ਰਿਸ਼ਟੀ ਅਤੇ ਪ੍ਰਤੀਬੱਧ ਕਲਾ ਧਰਮੀ ਹੋਣ ਕਰਕੇ ਗੁਰਭਜਨ ਦੀ ਕਵਿਤਾ ਦਰਪੇਸ਼ ਮਨੁੱਖੀ ਸਰੋਕਾਰਾਂ ਨਾਲ ਸਿੱਧਾ ਦਸਤਪੰਜਾ ਲੈਂਦੀ ਹੈ। ਦਹਿਸ਼ਤਵਾਦ ਦੇ ਔਖੇ ਦਿਨਾਂ ਵਿਚ ਉਸ ਦੀ ਕਵਿਤਾ ਨੇ ਜਨ ਸਾਧਾਰਨ ਨਾਲ ਵਫ਼ਾ ਪਾਲੀ ਹੈ। ਸਰਕਾਰੀ ਅਤੇ ਖਾੜਕੂ ਆਤੰਕ ਦੇ ਦਿਨਾਂ ਵਿਚ ਵੀ ਉਸ ਦੀ ਕਵਿਤਾ ਮੁਖਰ (ਉੱਚੀ ਸੁਰ ਵਾਲੀ) ਰਹੀ। ਬੇਬਾਕੀ ਗੁਰਭਜਨ ਦੀ ਕਵਿਤਾ ਦਾ ਅਤੇ ਜੀਵਨ ਸ਼ੈਲੀ ਦਾ ਸਾਂਝਾ ਗੁਣ ਹੈ। ਵਰ੍ਹਦੀਆਂ ਗੋਲੀਆਂ ਦੇ ਦੌਰ ਵਿਚ ਵੀ ਉਸ ਨੇ ਆਪਣੀ ਕਵਿਤਾ ਨੂੰ ਸੂਖ਼ਮ ਇਸ਼ਾਰਿਆਂ ਦੀ ਮੁਥਾਜ ਨਹੀਂ ਬਣਨ ਦਿੱਤਾ। ਉਸ ਦੇ ਧੁਰ ਅਵਚੇਤਨ ਵਿਚ ਪਿੰਡਾਂ ਦਾ ਪੱਕਾ ਪੀਡਾ ਵਾਸਾ ਹੈ।

-ਡਾ. ਸੁਖਦੇਵ ਸਿੰਘ ਸਿਰਸਾ

  • ਗੁਰਭਜਨ ਗਿੱਲ ਪੰਜਾਬੀ-ਕਾਵਿ ਦਾ ਉਹ ਸਥਾਪਿਤ ਅਤੇ ਚਰਚਿਤ ਸ਼ਾਇਰ ਹੈ,ਜਿਸ ਨੂੰ ਕਿਸੇ ਪ੍ਰਚਲਤ ਕੋਟੀ ਵਿਚ ਰੱਖ ਕੇ ਨਹੀਂ ਵਿਚਾਰਿਆ ਜਾ ਸਕਦਾ। ਉਸ ਦੀ ਕਾਵਿ-ਸੰਵੇਦਨਾ ਦੇ ਪ੍ਰਿਜ਼ਮ ਵਿਚੋਂ ਪੰਜਾਬੀ ਜਨ-ਜੀਵਨ ਦੀ ਆਤਮਾ ਦੀਆਂ ਬਹੁ-ਰੰਗੀਆਂ ਝਲਕੀਆਂ ਦ੍ਰਿਸ਼ਟੀਮਾਨ ਹੁੰਦੀਆਂ ਹਨ। ਉਹ ਆਪਣੇ ਸਮਕਾਲ ਦਾ ਪੰਜਾਬੀ ਕਾਵਿ-ਸੰਵੇਦਨਾ ਦਾ ਨਿਰਾਲਾ ਤੇ ਅਲਬੇਲਾ ਸ਼ਾਇਰ ਹੈ। ਅਜਿਹੇ ਸ਼ਾਇਰ ਦੀ ਕਾਵਿ-ਸੰਵੇਦਨਾ ਦੇ ਬਹੁਪੱਖੀ ਅਯਾਮਾਂ ਨੂੰ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਨਾ ਉਸ ਦੀ ਕਾਵਿ-ਕਲਾ ਦੀ ਬੁਲੰਦੀ ਦਾ ਇਕ ਹੋਰ ਪੱਖ ਹੋ ਸਕਦਾ ਹੈ, ਪਰ ਇਸ ਦੇ ਨਾਲ ਹੀ ਪ੍ਰਚਲਿਤ ਕਾਵਿ-ਰੁਝਾਨਾਂ ਦੇ ਸਮਾਨੰਤਰ ਇਕ ਕਾਵਿ ਰੁਝਾਨ ਨੂੰ ਰੇਖਾਂਕਿਤ ਕਰਨਾ ਦੂਜਾ ਪੱਖ ਵੀ ਹੋ ਸਕਦਾ ਹੈ। ਗ਼ਜ਼ਲਾਂ ਵਿਚ ਭਾਰਤ ਦੇ ਅਜੋਕੇ ਰਾਜਨੀਤਕ ਪ੍ਰਬੰਧ ਦੇ ਗੁੰਝਲਦਾਰ ਤੇ ਜਟਿਲ ਤੋਂ ਜਟਿਲ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /136