ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
  • ਨਿਰਮਲ ਨੀਰ ਵਿਚਾਰਾ ਰਸਤਾ ਭੁੱਲ ਨਾ ਜਾਵੇ,

ਵਗਦੇ ਪਾਣੀ ਉੱਪਰ ਦੀਵੇ ਤਾਰ ਲਏ ਨੇ।

  • ਮਾਂ ਬੋਲੀ, ਮਾਂ ਜਨਣੀ, ਧਰਤੀ ਮਾਤਾ ਕੋਲੋਂ,

ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।

  • ਆਪਣੀ ਜਾਚੇ ਉਹ ਤਾਂ ਵੱਡੇ ਰਾਹ ਜਾਂਦਾ ਹੈ।

ਵਿਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।

ਗੁਰਭਜਨ ਦੇ ਹੱਥਾਂ ਵਿਚ ਆ ਕੇ ਪੰਜਾਬੀ ਗ਼ਜ਼ਲ ਅਸਲ ਅਰਥਾਂ ਵਿਚ ਨਿਰੋਲ ਪੰਜਾਬੀ ਗ਼ਜ਼ਲ ਵਜੋਂ ਨਿੱਖਰਦੀ ਤੇ ਹੋਂਦ ਪ੍ਰਾਪਤ ਕਰਦੀ ਹੈ। ਮੇਰੀ ਜਾਚੇ ਸ਼ਾਇਰ ਗੁਰਭਜਨ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਸ ਨੇ ਸ਼ਿਅਰਾਂ ਨੂੰ ਐਸੇ ਲਹਿਜੇ ਵਿਚ ਪੇਸ਼ ਕੀਤਾ ਹੈ ਕਿ ਲੱਗਦਾ ਹੈ ਸ਼ਿਅਰ ਨਹੀਂ, ਇਹ ਤਾਂ ਵਾਰਸ ਸ਼ਾਹ ਦੇ ਬੈਂਤ ਨੇ। ਉਸ ਦੇ ਇਹ ਸ਼ਿਅਰ ਪੜ੍ਹੋ ਅਤੇ ਵੇਖੋ ਕਿ ਇਨ੍ਹਾਂ ਦਾ ਰੰਗ ਪੰਜਾਬੀ ਗ਼ਜ਼ਲ ਵਿਚ ਪਹਿਲਾਂ ਪੈਦਾ ਨਹੀਂ ਹੋਇਆ:

*ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਏ,
ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ।

  • ਰੱਬਾ ਰੱਬਾ ਕੂਕਦਿਆਂ ਪਿੰਡ ਮਰ ਚੱਲੇ ਨੇ,

ਕਾਲਾ ਬੱਦਲ ਸ਼ਹਿਰਾਂ ਉੱਤੇ ਵਰ੍ਹ ਜਾਂਦਾ ਹੈ।

  • ਦਰਿਆ ਵਾਂਗੂੰ ਸਫ਼ਰ ਨਿਰੰਤਰ ਜੀਵਨ ਵਿਚ ਰਫ਼ਤਾਰ ਭਰ,

ਅੱਥਰੇ ਦਿਲ ਨੂੰ ਰੋਕੋ ਨਾ ਹੁਣ, ਜਿਧਰ ਵਹਿੰਦੈ ਵਹਿਣ ਦਿਉ।

  • ਪਿੰਡ ਜਾ ਕੇ ਚੰਨ ਚੜ੍ਹਿਆ ਕੋਠੇ ਬਹਿ ਕੇ ਤੱਕਣਾ ਚਾਹਾਂ,

ਪਤਾ ਨਹੀਂ ਕਦ ਘੜੀ ਸੁਲੱਖਣੀ ਮੇਰੇ ਭਾਗੀਂ ਆਵੇ

  • ਤਖ਼ਤ ਲਾਹੌਰ ਅਜੇ ਵੀ ਸੂਲੀ ਟੰਗੇ ਪੁੱਤਰ ਦੁੱਲਿਆਂ ਨੂੰ,

ਸਦੀਆਂ ਮਗਰੋਂ ਅੱਜ ਵੀ ਤਪਦੀ ਧਰਤੀ ਸਾਂਦਲ ਬਾਰ ਦੀ

  • ਬਿਰਧ ਸਰੀਰ ਬੇਗਾਨੀ ਧਰਤੀ ਰਹਿ ਗਏ ਕੱਲ ਮੁਕੱਲੇ।

ਖੱਟੀ ਖੱਟਣ ਆਏ ਸੀ ਪਰ ਖ਼ਾਲੀ ਹੋ ਗਏ ਪੱਲੇ।

  • ਉਦੋਂ ਤੀਕਰ ਨਹੀਂ ਸੌਣਾ ਜਦੋਂ ਤਕ ਰਾਤ ਬਾਕੀ ਹੈ।

ਸ਼ਹੀਦਾਂ ਦੇ ਲਹੂ ਦੀ ਸੁਣ ਲਵੋ ਇਹ ਬਾਤ ਬਾਕੀ ਹੈ।

  • ਜ਼ਰਦ ਵਸਾਰ ਜਿਹਾ ਰੰਗ ਤੇਰਾ ਦੱਸਦੈ ਅੰਦਰੋਂ ਖ਼ਾਲੀ ਏ,

ਰੂਹ ਦਾ ਭਾਰ ਕਦੇ ਵੀ ਬੀਬਾ ਤਕੜੀਆਂ ਨਈਂ ਤੋਲਦੀਆਂ।

ਗੁਰਭਜਨ ਦਾ ਹਰ ਸ਼ਿਅਰ ਇਕ ਕਹਾਣੀ ਪੇਸ਼ ਕਰਦਾ ਹੈ ਅਤੇ ਇਕ ਵੀ ਸ਼ਿਅਰ ਭਰਤੀ ਦਾ ਨਹੀਂ। ਉਸ ਦੇ ਸ਼ਿਅਰਾਂ ਵਿਚ ਪੰਜਾਬੀ ਗ਼ਜ਼ਲ ਦਾ ਸਨਾਤਨੀ ਤੇ ਸ਼ਕਤੀਸ਼ਾਲੀ ਵਿਸ਼ਾ ਮੁਹੱਬਤ ਵੀ ਬੜੇ ਸਹਿਜ ਨਾਲ ਆਇਆ ਹੈ। ਪਰ ਗਿੱਲ ਨੇ ਇਸ ਵਿਸ਼ੇ ਨੂੰ ਇਸ ਤਰ੍ਹਾਂ ਵਰਤਿਆ ਹੈ ਕਿ ਇਸ ਦੇ ਪ੍ਰਚਲਤ ਅਰਥਾਂ ਵਿਚ ਅੰਤਰ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /14