ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/15

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਆ ਗਿਆ ਹੈ। ਉਸ ਨੇ ਭਾਵੇਂ ਪਿਆਰ-ਮੁਹੱਬਤ ਨੂੰ ਮਾਲਾ ਦੇ ਧਾਗੇ ਵਾਂਗ ਰੱਖਿਆ ਹੈ ਪਰ ਇਸ ਮੁਹੱਬਤ ਦਾ ਪ੍ਰਗਟਾਵਾ ਇਸ ਕਲਾਤਮਕਤਾ ਨਾਲ ਕੀਤਾ ਹੈ ਕਿ ਵਸਲ, ਵਿਛੋੜੇ, ਨਿਹੋਰੇ, ਇੰਤਜ਼ਾਰ, ਵਫ਼ਾ, ਜਫ਼ਾ, ਸੁੰਦਰੀ ਦੀ ਸਿਫ਼ਤ ਅਤੇ ਪ੍ਰੇਮ ਨਾਲ ਹੋਰ ਸਾਰੇ ਵਰਤਾਰੇ ਜੀਵਨ ਦੇ ਸਾਧਾਰਨ ਵਰਤਾਰਿਆਂ ਨਾਲ ਜੁੜ ਗਏ ਹਨ। ਉਹ ਮੁਹੱਬਤ ਦੇ ਵਿਆਪਕ ਕਿੱਸਿਆਂ ਨੂੰ ਸੰਕੇਤਾਂ ਤੇ ਤਸ਼ਬੀਹਾਂ ਨਾਲ ਸਲੀਕੇਦਾਰੀ ਵਿਚ ਪੇਸ਼ ਕਰਦਾ ਹੈ ਕਿ ਇਹ ਮੁਹੱਬਤ ਮਾਰਫ਼ਤੀ ਹੋ ਨਿਬੜਦੀ ਹੈ:

  • ਦਿਲ ਦੇ ਬੂਹੇ ਖੋਲ੍ਹ ਕੇ ਮੇਰੀ ਤਪਦੀ ਰੂਹ ਨੂੰ ਠਾਰਦਾ।

ਅੱਧੀ ਰਾਤੀਂ ਸੁਪਨੇ ਦੇ ਵਿਚ ਕਿਹੜਾ 'ਵਾਜਾਂ ਮਾਰਦਾ?

  • ਮੈਂ ਵੀ ਏਸ ਗਲੀ ਦੇ ਵਿਚੋਂ ਚੁੱਪ ਕੀਤੇ ਲੰਘ ਜਾਣਾ ਸੀ,

ਵਕਤ ਗੁਆਚਾ ਜੇ ਨਾ ਮੈਨੂੰ ਪਿੱਛੋਂ ਵਾਜਾਂ ਮਾਰਦਾ।

  • ਤਪਦੇ ਥਲ ਦੇ ਉੱਪਰੋਂ ਰੁੱਤਾਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ,

ਪੌਣਾਂ ਤੇ ਅਸਵਾਰ ਬਦਲੀਆਂ ਕਿਉਂ ਤਰਸਾਉਂਦੀਆਂ ਰਹਿੰਦੀਆਂ ਨੇ।

  • ਪਹਿਲੇ ਖ਼ਤ ਤੋਂ ਬਾਅਦ ਭਾਵੇਂ ਤੂੰ ਕਦੇ ਲਿਖਿਆ ਨਹੀਂ,

ਉਹ ਪੁਰਾਣੇ ਜਗਦੇ ਬੁਝਦੇ ਸਾਰੇ ਅੱਖਰ ਯਾਦ ਨੇ।

ਪਰ ਵੇਖਿਆ ਜਾਵੇ ਤਾਂ ਗੁਰਭਜਨ ਗਿੱਲ ਦੇ ਸਾਹਮਣੇ ਕੇਵਲ ਪਿਆਰ ਮੁਹੱਬਤ ਦਾ ਵਿਸ਼ਾ ਇਕਹਿਰੇ ਰੂਪ ਵਿਚ ਨਹੀਂ ਆਉਂਦਾ ਸਗੋਂ ਜੀਵਨ ਦੇ ਸਮੁੱਚੇ ਸੰਦਰਭਾਂ ਵਿਚ ਹੀ ਆਉਂਦਾ ਹੈ। ਉਹ ਮਛਲੀ ਦੀ ਸੁੱਖ ਮੰਗਦਿਆਂ ਪਾਣੀਆਂ ਦੀ ਸੁਖ ਵੀ ਮੰਗਦਾ ਹੈ।

ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਜਿਹੜਾ ਵਿਸ਼ਾ ਪੂਰੀ ਸ਼ਿੱਦਤ ਅਤੇ ਜਲੌਅਕਾਰੀ ਵਿਚ ਸਾਹਮਣੇ ਆਇਆ ਹੈ ਉਹ ਹੈ ਅਸਤਿਤਵੀ ਚੇਤਨਾ ਦੀ ਪੇਸ਼ਕਾਰੀ। ਉਸ ਦੀ ਗ਼ਜ਼ਲ ਦਾ ਪ੍ਰਮੁੱਖ ਅਤੇ ਮੂਲ ਸਰੋਕਾਰ ਮਨੁੱਖ ਦਾ ਆਪਣੇ ਅਸਤਿਤਵ ਜਾਂ ਹੋਂਦ ਪ੍ਰਤੀ ਚੇਤੰਨ ਹੋਣ ਦਾ ਮਸਲਾ ਹੈ। ਉਸ ਦੀਆਂ ਗ਼ਜ਼ਲਾਂ ਦੇ ਵੱਡੇ ਹਿੱਸੇ ਵਿਚ ਮਨੁੱਖ ਦੀ ਗੁਆਚ ਰਹੀ ਹੋਂਦ ਪ੍ਰਤੀ ਚਿੰਤਾ ਹੈ। ਉਹ ਮਨੁੱਖ ਨੂੰ ਇਕ ਚੇਤੰਨ ਮਨੁੱਖ ਵਜੋਂ ਅਸਤਿਤਵ ਵਿਚ ਤਸਦੀਕ ਕਰਨਾ ਲੋਚਦਾ ਹੈ। ਜੇਕਰ ਅਜੋਕਾ ਮਨੁੱਖ ਆਪਣੀ ਅਰਜਿਤ ਕੀਤੀ ਮਨੁੱਖਤਾ ਨੂੰ ਭੁਲਾ ਕੇ ਆਪਣੀ ਵਿਲੱਖਣ ਪਛਾਣ ਗੁਆ ਲਵੇਗਾ ਤਾਂ ਸਮਾਜਿਕਤਾ ਕੁੰਠਤ ਹੋਵੇਗੀ। ਜਜ਼ਬਾਤ ਨਾਲ ਓਤਪ੍ਰੋਤ ਮਨੁੱਖ ਹੀ ਕਿਸੇ ਦੁਖੀ ਦੀ ਥਾਹ ਪਾ ਸਕਦਾ ਹੈ ਅਤੇ ਮਨੁੱਖਤਾ ਦੀ ਬਾਂਹ ਬਣ ਸਕਦਾ ਹੈ।

ਅੱਤਵਾਦ ਦੇ ਦੌਰ ਵਿਚ ਸਭ ਤੋਂ ਵੱਡੀ ਤ੍ਰਾਸਦੀ ਇਹੀ ਵਾਪਰੀ ਸੀ ਕਿ ਇਕ ਪਾਸੇ ਤਾਂ ਸਾਡੇ ਸਰਬ ਸਾਂਝੇ ਪੰਜਾਬੀ ਵਿਰਸੇ ਤੋਂ ਭਟਕੇ ਨੌਜੁਆਨਾਂ ਨੇ ਆਪਣੀ ਉਹ ਪਛਾਣ ਗੁਆ ਲਈ ਜਿਹੜੀ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਤੋਂ ਦਿੱਲੀ ਦੀਆਂ ਬੱਧੀਆਂ ਹਿੰਦੋਸਦਾਨੀ ਬੇਟੀਆਂ ਛੁਡਵਾਉਂਦੇ ਸਨ ਅਤੇ ਦੂਜੇ ਪਾਸੇ ਸਾਡੇ ਦਲੇਰ ਤੇ ਅਣਖੀ ਪੰਜਾਬੀ ਲੋਕਾਂ ਨੇ ਆਪਣੀ ਦੁਰਗਤੀ ਵਿਚ ਹੀ ਆਪਣੀ ਹੋਂਦ ਅਤੇ ਅਸਤਿਤਵ ਤਸਦੀਕ ਕਰ ਲਿਆ। ਗਿੱਲ ਬਾਰ-ਬਾਰ ਮਨੁੱਖ ਵੱਲੋਂ ਇਕ

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /15