ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/31

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ 

---5---

ਲਟ ਲਟ ਬਲਦੇ ਮੁਲਕ 'ਚ ਨੱਚਦਾ ਇਹ ਕਿਸਰਾਂ ਦਾ ਮੋਰ।
ਹੱਡੀਆਂ ਦੀ ਮੁੱਠ ਜਿਸਮ ਹੋ ਗਿਆ ਫਿਰ ਵੀ ਬਾਂਕੀ ਤੋਰ।

ਸੌਣ ਛਰਾਟੇ ਵਰ੍ਹਨ ਦੇ ਪਿੱਛੋਂ ਵਗ ਪਈ ਤੇਜ਼ ਹਨੇਰੀ,
ਫ਼ਸਲਾਂ ਦਾ ਲੱਕ ਟੁੱਟਿਆ ਫਿਰ ਵੀ ਸਿਰ 'ਤੇ ਘਟ ਘਨਘੋਰ।

ਕੁਝ ਮੌਸਮ ਦੀ ਭੇਟ ਚੜ੍ਹ ਗਿਆ ਬਾਕੀ ਜੋ ਵੀ ਬਚਿਆ,
ਦਾਣਾ ਫੱਕਾ ਹੂੰਝ ਕੇ ਲੈ ਗੇ ਰਲ ਮੰਡੀਆਂ ਦੇ ਚੋਰ।

ਇਕ ਇਕੱਲੇ ਕਿਰੜੀ ਪੁੱਤ ਨੂੰ ਚੂੰਡਣ ਵਾਲੇ ਕਿੰਨੇ,
ਥਾਂ ਥਾਂ ਦਫ਼ਤਰ ਚੁੰਗੀਆਂ, ਠਾਣੇ, ਹਾਕਮ, ਵੱਢੀ-ਖ਼ੋਰ।

ਦੋ ਡੰਗ ਵੀ ਨਹੀਂ ਮਿਲਦੀ ਜਿਸ ਨੂੰ ਢਿੱਡ ਭਰ ਰੱਜਵੀਂ ਰੋਟੀ,
ਉਹਦੀ ਅੱਖ ਵਿਚ ਕਿਥੋਂ ਆਵੇ ਜੀਵਨ ਦਾਤਾ ਲੋਰ?

ਅੰਬਰ ਦੇ ਵਿਚ ਤਰਦੀ ਹੋਈ ਕਦੇ ਵੀ ਡੁੱਬ ਸਕਦੀ ਹੈ,
ਆਪਣੀ ਗੁੱਡੀ ਦੀ ਨਾ ਜਦ ਤਕ ਆਪ ਸੰਭਾਲੋ ਡੋਰ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /31