ਸਮੱਗਰੀ 'ਤੇ ਜਾਓ

ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/5

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

0

ਸੁਪਨਿਆਂ ਦੀ ਨੈਂ ਝਨਾਂ ਨੂੰ ਤਰਦਿਆਂ।
ਉਮਰ ਬੀਤੀ ਹੈ ਰੋਜ਼ਾਨਾ ਮਰਦਿਆਂ।

ਉੱਠ ਕੇ ਵੇਖੋ ਤੇ ਦੱਸੋ ਕੌਣ ਹੈ,
ਮਰ ਗਏ ਜਿਸ ਦੇ ਤਸੀਹੇ ਜਰਦਿਆਂ।

ਤੂੰ ਲੁਕਾ ਬੇਸ਼ਕ ਮੈਨੂੰ ਹੈ ਪਤਾ,
ਦੱਸ ਦਿੱਤਾ ਸੱਚ ਇਨ੍ਹਾਂ ਪਰਦਿਆਂ।

ਕੌਣ ਤੈਨੂੰ ਮਾਰ ਸਕਦੈ ਸੋਹਣੀਏ,
ਆਖਿਆ ਕੱਚੇ ਘੜੇ ਨੇ ਖ਼ਰਦਿਆਂ।

ਤੇਰੇ ਪੱਲੇ ਅੱਖਰਾਂ ਬਿਨ ਹੋਰ ਕੀਹ?
ਪੁੱਛਿਆ ਕਈ ਵਾਰ ਮੈਨੂੰ ਘਰਦਿਆਂ।

ਮੇਰੇ ਕਿਹੜੇ ਕੰਮ ਆਈ ਸਾਦਗੀ,
ਜੀ ਕਰੇ ਇਹ ਪੰਡ ਏਥੇ ਧਰਦਿਆਂ।

ਤੇਰੇ ਪੱਲੇ ਕੀ ਬਚੇਗਾ ਦੱਸ ਫਿਰ,
ਮਰ ਗਈ ਗ਼ੈਰਤ ਜੇ ਪਾਣੀ ਭਰਦਿਆਂ।

ਲੰਘ ਜਾਊ ਰਾਤ ਵੀ ਇਹ ਦੋਸਤੋ!
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ।

*

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ /5