ਪੰਨਾ:ਤੱਤੀਆਂ ਬਰਫ਼ਾਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



੧ਓ ਸਤਿਗੁਰ ਪ੍ਰਸਾਦਿ॥

ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਨ ਅਵਗੁਨ ਨਾ ਬੀਚਾਰੋ ਕੋਈ॥
ਕਹਾ ਲਗੈ ਇਹ ਕੀਟ ਬਖਾਨੈ।
ਮਹਿਮਾ ਤੋਰ ਤੁਹੀ ਪ੍ਰਭ ਜਾਨੈ।
ਪਿਤਾ ਜਨਮ ਜਿਮ ਪੂਤ ਨ ਪਾਵੈ॥
ਕਹਾ ਤਵਨ ਕਾ ਭੇਦ ਬਤਾਵੈ।
 

ਬਚ੍ਰਿਤ ਨਾਟਕ

ਬੇਨਤੀ

੧ ਓ ਸ੍ਰੀ ਵਾਹਿਗੁਰੂ ਫਤਿਹ ਲਿਖ ਦੇ,
ਹਥ ਜੋੜ ਕੇ ਬਿਨੇ ਸੁਨਾਂਵਦਾ ਹਾਂ।
ਹਾਂ ਸੁਨਾਂਵਦਾ ਫੇਰ ਓਹ ਹਾਲ ਸਾਰੇ,
ਵੇਖੇ ਸੁਣੇ ਜੋ ਯਾਦ ਰਖਾਂਵਦਾ ਹਾਂ।
ਹਾਂ ਰਖਾਂਵਦਾ ਚਿਤ ਚ ਖਾਹਸ਼ ਇਹੋ,
ਸਿਖੀ ਸਿਦਕ ਦੀ ਦਾਤ ਨੂੰ ਚਾਂਹਵਦਾ ਹਾਂ।
ਹਾਂ ਚਾਂਹਵਦਾ ਸਤਿਗੁਰੋ ਮੇਹਰ ਕਰਨੀ,
'ਕਿਰਤੀ' ਆਪ ਦਾ ਬਿਰਧ ਸਦਾਂਵਦਾ ਹਾਂ।

ਅਸਚਰਜ ਲੀਲ੍ਹਾ

ਜਦ ਤੋਂ ਜਗ ਬਣਿਆ ਹੈ ਉਦੋਂ ਤੋਂ ਰਗੜੇ ਨੇ।
ਰਾਕਸ਼ ਤੇ ਦੇਵਤਿਆਂ ਦੇ ਪੈਂਦੇ ਰਹੇ ਝਗੜੇ ਨੇ।
ਮਾੜੇ ਵੀ ਏਥੇ ਨੇ ਏਥੇ ਹੀ ਤਗੜੇ ਨੇ।
ਧਰਮੀ ਤਾਂ ਮੁਢੋਂ ਹੀ ਵਖਤਾਂ ਨੂੰ ਪਗੜੇ ਨੇ।
ਕੋਈ ਸਮਾ ਅਜੇਹਾ ਨਹੀਂ ਧਰਮੀ ਸੁਖ ਪਾਂਦੇ ਰਹੇ।
'ਕਿਰਤੀ' ਏਹ ਦਿਸਿਆ ਏ ਬਸ ਕਸ਼ਟ ਉਠਾਂਦੇ ਰਹੇ।