ਪੰਨਾ:ਤੱਤੀਆਂ ਬਰਫ਼ਾਂ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੯੭)

ਜਵਾਨੀ ਤੇ ਬੁਢਾਪਾ

ਜੋਬਨ ਦੀ ਮਸਤੀ ਦੇ ਅੰਦਰ ਦੀ ਇਕ ਮੁਟਿਆਰ ਸਵਾਨੀ।
ਕੁਝ ਨਾ ਸੁਝੇ, ਕੁਝ ਨਾ ਬੁਝੇ, ਹੋਈ ਮਸਤ ਦੀਵਾਨੀ।
ਨਜ਼ਰ ਪਈ ਇਕ ਬੁਢੀ ਮਾਈ, ਹੋਇਆ ਲਕ ਕਮਾਨੀ।
ਨਾਲ ਮਜ਼ਾਕ ਕਿਹਾ ਉਸ ਤਾਈਂ, ਡਾਢੀ ਭਰੀ ਗੁਮਾਨੀ।
ਨੀ ਮਾਈ ਤੂੰ ਕੀਹ ਗਵਾਇਆ, ਲਭਦੀ ਫਿਰੇਂ ਹੈਰਾਨੀ?
ਮਾਈ ਆਖੇ ਸੁਣ ਨੀ ਬਚੀ, ਤੂੰ ਨਾ ਸਕੇਂ ਪਛਾਨੀ।
ਜਿਸ ਨੇ ਤੈਨੂੰ ਮਸਤ ਕਰਾਇਆ, ਏਹ ਮਨੀਆਂ ਦੀ ਖਾਨੀ।
ਮੇਰੇ ਕੋਲ ਵੀ ਇਕ ਦਿਨ ਹੈਸੀ, ਜੋਬਨ ਭਰੀ ਜਵਾਨੀ।
ਲਭਦੀ ਹਾਂ ਪਰ ਲਭਦੀ ਨਹੀਂ, ਐਸੀ ਥਾਂ ਖੜਾਨੀ।
ਕੁੜੀ ਆਖਦੀ ਏਥੇ ਨਾਹੀਂ, ਜਿਥੋਂ ਚਾਹੇਂ ਲਭਾਨੀ।
ਮਿਟੀ ਦੇ ਵਿਚ ਕੰਮ ਕੀ ਉਸ ਦਾ, ਤੂੰ ਕਿਉਂ ਬਣੀ ਅੰਜਾਨੀ।
ਮਾਈ ਆਖੇ ਸੁਣ ਨੀ ਧੀਏ ਤੂੰ ਤੇ ਬੜੀ ਸਿਆਨੀ।
ਭਾ ਮਟੀ ਦੇ ਮੈਂ ਗਵਾਈ, ਮਿਟੀ ਵਿਚ ਮਲਨੀ।
ਤਾਂ ਮਿਟੀ ਨੂੰ ਪੁਛਦੀ ਫਿਰਦੀ, ਦਸੇ ਕੋਈ ਨਿਸ਼ਾਨੀ।
ਕੀਹ ਫਿਰ ਏਥੋਂ ਲਭ ਲਏਂਗੀ, ਕਰ ਕੁਝ ਹੋਸ਼ ਟਿਕਾਨੀ।
ਲਭਣ ਦੀ ਤੇ ਆਸ ਨਹੀਂ, ਪਰ ਪਹੁੰਚਾਂ ਓਸ ਟਕਾਨੀ।
ਜਿਥੇ ਮਟੀ ਵਿਚ ਮਿਲਾ ਕੇ, ਮੇਰੀ ਅਲਖ ਮੁਕਾਨੀ।
'ਕਿਰਤੀ' ਪਤਾ ਨਹੀਂ ਰਬ ਸੁਨਸੀ, ਕਦੇ ਏਹ ਦਰਦ ਕਹਾਨੀ।

ਕਰਮਾਂ ਦੇ ਰੰਗ

ਪੁਤਰ ਉਹ ਜੋ ਪਿਤਾ ਪਤਾਮਾਂ ਵਾਂਗੂ ਝਟ ਲੰਘਾਏ।
ਸਪੁਤਰ ਉਹ ਜੋ ਪਿਤਾ ਪਤਾਮਾਂ ਨਾਲੋਂ ਸੋਭਾ ਪਾਏ।
ਕਪੁਤਰ ਉਹ ਜੋ ਪਿਤਾ ਪਤਾਸਾਂ ਤਾਈਂ ਦਾਗ਼ ਲਗਾਏ।
‘ਕਿਰਤੀ’ ਵਸ ਕਿਸੇ ਦੇ ਨਾਹੀਂ ਕਰਮਾਂ ਦਾ ਫਲ ਖਾਏ।