ਪੰਨਾ:ਤੱਤੀਆਂ ਬਰਫ਼ਾਂ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੨)

ਅੱਖਾਂ ਲਾਲ ਅੱਗ ਬਰਸਾਵਣ ਕਲਮ ਥਿੜਕਦੀ ਜਾਵੇ।
ਅੰਦਰੋਂ ਬਾਹਰੋਂ ਲਾਲ ਹੋਇ ਕੇ ਲਿਖ ਲਿਖ ਧਰਦਾ ਜਾਵੇ।
ਸਾਰਾ ਗੁਸਾ ਕਠਾ ਕਰਕੇ ਲਿਖ ਚਿਠੀ ਵਿਚ ਧਰਿਆ
ਮਾਨੋਂ ਜ਼ਹਿਰ ਪਿਆਲਾ ਉਸ ਨੇ ਵਿਚ ਹਥਾਂ ਦੇ ਫੜਿਆ।
ਜਦ ਓਹ ਚਿਠੀ ਮੂੰਹ ਮੇਰੇ ਵਿਚ ਆ ਗੁਸੇ ਚ ਪਾਵੇ।
ਉਹ ਲਾਲੀ ਫਿਰ ਦਸ ਖਾਂ ਮੈਨੂੰ ਕਿਉਂ ਨਾ ਲਾਲ ਕਰਾਵੇ।
ਜੇ ਕੋਈ ਕਿਤੇ ਵਧਾਈ ਘਲੇ, ਉਹ ਭੀ ਮਨ ਦੀ ਲਾਲੀ।
ਜੇ ਕੋਈ ਦੇ ਉਲਾਮ੍ਹੇ ਘਲੇ ਉਹ ਵੀ ਮਨ ਦੀ ਲਾਲੀ।
ਜੇ ਕੋਈ ਸੜਿਆ ਹਿਜਰ ਵਿਛੋੜੇ ਫੜ ਕੇ ਕਲਮ ਚੁਵਾਤੀ।
ਲੋ ਦੀਵੇ ਦੀ ਥਲੇ ਬਹਿ ਕੇ ਲਿਖੇ ਧੜਕਦੀ ਛਾਤੀ।
ਖੂਨ ਜਿਗਰ ਦੀ ਲਾਲ ਸਿਆਹੀ ਮੇਹਣੇ ਅਤੇ ਹਿਨੋਰੇ।
ਰੋ ਰੋ ਲਾਲ ਅੱਖਾਂ ਦਾ ਲਿਖਿਆ ਲਿਖ ਸਜਣਾਂ ਵਲ ਟੋਰੇ।
ਮਰੇ ਪਿਆਰਾ ਰੋਵੇ ਕੋਈ ਛਾਤੀ ਲਾਲ ਕਰਾਂਦਾ।
ਸਿਰ ਮੂੰਹ ਪਿਟ ਪਿਟ ਲਾਲ ਕਰੇ ਤੇ ਅਖੋਂ ਲਹੂ ਵਸਾਂਦਾ।
ਹਾਸਾ ਹਸੇ ਨਾਲ ਨਸੀਬਾਂ ਮਰਨਾ ਸਭ ਨੇ ਹੋਇਆ।
ਹੋਣ ਹਾਰ ਤੇ ਟਲਣਾ ਨਾਹੀਂ ਇਸ ਹਿਤ ਸਭ ਜਗ ਰੋਇਆ।
ਰੋਣ ਧੋਣ ਦੀਆਂ ਚਿਠੀਆਂ ਲੈ ਲੈ ਬਹੁਤੇ ਆਣ ਖਲੋਂਦੇ।
ਨਾਲੇ ਪਾਂਦੇ ਚਿਠੀ ਏਧਰ ਉਤੋਂ ਸਾਹਵੇਂ ਰੋਂਦੇ।
ਏਦੂੰ ਵੇਹਲ ਨਾ ਮਿਲਦੀ ਮੈਨੂੰ ਏਹ ਡਾਢੀ ਮਜਬੂਰੀ।
ਮੂੰਹ ਮੇਰਾ ਹੈ ਟਡਿਆ ਰਹਿੰਦਾ ਰੋਂਦੂ ਵਾਂਗ ਜ਼ਰੂਰੀ।
ਸਭੇ ਚਿੱਠੀਆਂ ਰਲ ਮਿਲ ਮੇਰੇ ਅੰਦਰ ਭੜਥੂ ਪਾਵਨ।
ਦਸ "ਕਿਰਤੀ" ਫਿਰ ਕਿਉਂ ਨਾ ਮੈਨੂੰ ਲਾਲੋ ਲਾਲ ਬਣਾਵਨ।