ਪੰਨਾ:ਤੱਤੀਆਂ ਬਰਫ਼ਾਂ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੦੮)

* ਬਾਰਾਂ ਮਾਹ *
ਬਿਰਹੋਂ ਦੀਆਂ ਲਾਟਾਂ

ਦਹ ਦਿਸ ਛਤਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ।।
ਸੇਜ ਇਕੇਲੀ ਨੀਦ ਨੇਹੁ ਨੈਨਹ ਪਿਰੁ ਪਰਦੇਸਿ ਸਿਧਾਇਓ।।

(ਗੁਰਬਾਣੀ)


ਪਤੀ ਵਿਛੋੜਾ ਕੁੰਡਲੀਏ
ਚੇਤਰ ਚਿੰਤਾ ਲਾਗ ਰਹੀ ਆ ਮਿਲ ਮੇਰੇ ਪੀਯ,
ਹਾਥ ਜੋੜ ਬੇਨਤੀ ਕਰਤ ਬਰਾਗਨ ਤੀਯ।
ਕਰਤ ਬਰਾਗਨ ਤੀਯ ਪੀਆ ਕਬ ਗਲੇ ਲਗਾਵੇ,
ਤਨ ਮਨ ਸੰਧੇ ਰੋਗ ਹੀਯੋ ਕੇ ਸੋਗ ਮਟਾਵੇ।
ਕਹੂੰ 'ਕਿਰਤੀ' ਕਿਸ ਜਾਏ ਸੂਕ ਰਿਹੋ ਮਨ ਕੋ ਖੇਤਰ,
ਚਿੰਤਾ ਰਹੀ ਜਲਾਏ ਮਾਂਹ ਜਬ ਚੜਿਓ ਚੇਤਰ।
ਵਿਸਾਖ ਵਿਛੋੜਾ ਪੈ ਗਿਆ ਹੇ ਮੇਰੇ ਕਰਤਾਰ,
ਰੁਦਨ ਕਰਾਂ ਦਿਨ ਰਾਤ ਮੈਂ ਮਿਲਸੀ ਕਦੋਂ ਭਤਾਰ।
ਮਿਲਸੀ ਕਦੋਂ ਭਤਾਰ ਚਿਤ ਕੀ ਆਸ਼ਾ ਏਹੀ,
ਮਨ ਕੇ ਸੁਣ ਕਰ ਦੂਖ ਧੀਰ ਦਾਸੀ ਕੋ ਦੇਹੀ।
ਪੀਆ ਪੀਆ ਰਹੀ ਕੂਕ ਚਿਤ ਮੇਂ ਮੂਰਤ ਰਾਖ,
'ਕਿਰਤੀ' ਕਿਵੇਂ ਬਤਾਵਸਾਂ ਹਿਜਰ ਦਾ ਮਾਂਹ ਵਸਾਖ।
ਜੇਠ ਜਵਾਨੀ ਚੜ੍ਹ ਪਈ ਉਤਵਲ ਚੀੜ੍ਹ ਦੁਪਹਿਰ,
ਜ਼ਾਲਮ ਧੂਪ ਵਿਜੋਗ ਦੀ ਟਿਕਣ ਨਾ ਮੇਰੇ ਪੈਰ।
ਟਿਕਣ ਨਾ ਮੇਰੇ ਪੈਰ ਆਸਰਾ ਹੋਰ ਨਾ ਕੋਈ,
ਤੜਪ ਤੜਪ ਦਿਨ ਰਾਤ ਪਲਕ ਮੇਂ ਪਲ ਪਲ ਰੋਈ।
ਉਪਰ ਫਿਰੇ ਅਕਾਸ਼ ਘੂੰਮਤੀ ਧਰਤੀ ਹੇਠ,
'ਕਿਰਤੀ' ਬਿਰਤੀ ਟਿਕੇ ਨਾ ਜਦੋਂ ਦਾ ਚੜ੍ਹਿਆ ਜੇਠ।