ਪੰਨਾ:ਤੱਤੀਆਂ ਬਰਫ਼ਾਂ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੯)

ਹਾੜ ਹਿਜਰ ਦੀ ਅਗਨ ਸੇ ਤਨ ਮਨ ਹੈ ਜਲ ਜਾਤ,
ਦਰਸ ਬਿਨਾਂ ਏਹ ਤਰਸਦੇ ਨੈਣ ਮੇਰੇ ਦਿਨ ਰਾਤ।
ਨੈਣ ਮੇਰੇ ਦਿਨ ਰਾਤ ਝਾਕਦੇ ਓਰ ਤੁਮਾਰੀ,
ਕੋਈ ਨਾ ਪੁਛੇ ਵਾਤ ਹੋਈ ਹਣ ਬਹੁਤ ਲਚਾਰੀ।
ਜਿਧਰ ਕਰਾਂ ਧਿਆਨ ਦੁਖਾਂ ਦੇ ਹੈਨ ਪਹਾੜ,
'ਕਿਰਤੀ' ਕਿਵੇਂ ਗੁਜ਼ਾਰਸਾਂ ਇਹ ਹੜ੍ਹ ਦਾ ਹਾੜ।

ਸਾਵਨ ਸਾਗਰ ਭਰ ਗਿਓ ਛਮ ਛਮ ਆਂਸੂੰ ਪੈਨ,
ਮੁਰਖ ਨੈਨ ਬੇ ਮੁਰਸ਼ਦੇ ਪਲਕ ਨਾ ਲੈਂਦੇ ਚੈਨ।
ਪਲਕ ਨਾ ਲੈਂਦੇ ਚੈਨ ਕਰਤ ਹੈਂ ਗਿਰੀਆ ਜ਼ਾਰੀ,
ਅਧਕ ਰਹੀ ਸਮਝਾਏ ਪੇਸ਼ ਨਾ ਜਾਤ ਹਮਾਰੀ।
ਤਰਿਪਤ ਨਾ ਹੋਵਨ ਮੂਲ ਦਰਸ ਜਦ ਤੀਕ ਨਾ ਪਾਵਨ,
ਚਾਤਰਿਕ ਸਮ ਬਿਲਲਾਤ ਜਦੋਂ ਦਾ ਚੜਿਆ ਸਾਵਣ।

ਭਾਦੋਂ ਭੈੜੀ ਪ੍ਰੀਤ ਨੇ ਜੀਤ ਲਿਆ ਮਨ ਮੋਰ,
ਘਨ ਹਰ ਬੀਜਲ ਦੇਖ ਕੇ ਕਰਤ ਬਿਚਾਰੋ ਸ਼ੋਰ।
ਕਰਤ ਬਚਾਰੋ ਸ਼ੋਰ ਪ੍ਰੀਤ ਦੀ ਰੀਤ ਅਜੇਹੀ,
ਬਿਨ ਸਾਜਨ ਕੀ ਦੀਦ ਸੁਖ ਸੁਪਨੇ ਨਾ ਲੇਹੀ।
'ਕਿਰਤੀ' ਕੋਈ ਨਾ ਸੁਣੇ ਪੁਕਾਰ ਸਮਝ ਨਹੀਂ ਕਿਸੇ ਅਰਾਦੋਂ,
ਹੋ ਬਾਵਲ ਮਤ ਹੀਨ ਹਿਜਰ ਦਾ ਚੜਿਆ ਭਾਦੋਂ।

ਅਸੂੰ ਆਸਾ ਅਧਕ ਹੈ ਆਸਾ ਬੀਚ ਪ੍ਰਾਨ,
ਨਹੀਂ ਤੋ ਐਸੇ ਦੂਖ ਮੇਂ ਤਾਤ ਕਾਲ ਚਲ ਜਾਨ।
ਤੁਤ ਕਾਲ ਚਲ ਜਾਨ ਜੀਵਣਾ ਮੁਸ਼ਕਲ ਭਾਰੀ,
ਬਿਰਹੋਂ ਸਾਗਰ ਬੀਚ ਰੜੇ ਪਈ ਲੋਬ ਵਿਚਾਰੀ।
ਮੈਂ ਪਾਪਣ ਮਤ ਹੀਨ ਜਾਏ ਦੁਖ ਕਿਸ ਨੂੰ ਦਸੂੰ
'ਕਿਰਤੀ' ਹੋਈ ਹੈਰਾਨ ਨਹੀਂ ਏਹ ਬੀਤੇ ਅਸੂੰ।