ਪੰਨਾ:ਤੱਤੀਆਂ ਬਰਫ਼ਾਂ.pdf/115

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੧੦)

ਕਤਕ ਕਿਸਮਤ ਜਿਨਾਂ ਦੀ ਆਵਨ ਬਾਂਕੇ ਮੀਤ,
ਹਸ ਹਸ ਰੋਜ਼ ਗੁਜਾਰਤੇ ਰੋਸ ਨਾ ਰਖਤੇ ਚੀਤ।
ਰੋਸ ਨਾ ਰਖਤੇ ਚੀਤ ਦੁਖ ਸਭ ਭੂਖ ਗਵਾਵੇਂ,
ਜਗਤ ਤਪਤ ਮਿਟ ਜਾਤ ਦਸੋਂ ਦਿਸ ਸੂਖ ਹੋ ਜਾਵੇ।
ਮੈਂ ਪਾਪਨ ਰਹੀ ਕੂਕ ਜੁਬਾ ਦਾ ਖੋਇਆ ਵਕਤ,
ਜ਼ਰਾ ਜਤਨ ਨਹੀਂ ਹੋਗ ਬੀਤ ਜਬ ਜਾਸੀ ਕਤਕ।

ਮਘਰ ਮਾਹ ਸਿਆਲ ਹੈ ਪਾਲੇ ਹੋ ਗਏ ਜ਼ੋਰ,
ਹਸ ਹਸ ਖੁਸ਼ੀ ਮਨਾਂਦੀਆਂ ਜਿਨਕੀ ਖਸਮਾਂ ਲੋਰ।
ਜਿਨ ਕੀ ਖਸਮਾਂ ਲੋਰ ਅਨਕ ਬਿਧ ਕਰਤ ਸ਼ੰਗਾਰਾ,
ਇਕ ਮੈਂ ਪਾਪਨ ਦਾ ਜੀਆ ਕਾਂਪਤਾ ਜੀਕਨ ਪਾਰਾ।
ਰਹੀ ਦਿਲੇ ਕੇ ਬੀਚ ਹੋਈ ਨਾ ਪੁਰੀ ਸਧਰ,
ਕਿਵ 'ਕਰਤੀ' ਹੋ ਪਾਰ ਦੁਖਾਂ ਦਾ ਸਾਗਰ ਮਘਰ।

ਪੋਹ ਮੋਹ ਦੇ ਪਾਲਿਆਂ ਕੀਤਾ ਚਕਨਾ ਚੂਰ,
ਹਿਜਰ ਖਿਜ਼ਾਂ ਨੇ ਝਾੜਿਆ ਰਿਹਾ ਨਾ ਹੁਣ ਤੇ ਬੂਰ।
ਰਿਹਾ ਨਾ ਹੁਣ ਤੇ ਬੂਰ ਬਿਰਛ ਸਮ ਸ਼ਾਖਾ ਸੁਕੀ,
ਹੋਇਓ ਮਨ ਕਠੋਰ ਮਿਲਨ ਦੀ ਆਸਾ ਮੁਕੀ।
ਏਸ ਵਿਛੋੜੇ ਰੂਪ ਕਸਾਈ ਛਡੀ ਕੋਹ,
'ਕਿਰਤੀ' ਬਿਨ ਭਤਾਰ ਕਿਵੇਂ ਮਾਹ ਬੀਤੇ ਪੋਹ।

ਮਾਘ ਮਾਂਗ ਸੰਧੂਰ ਦੀ ਮਨ ਮੇਰੇ ਨਹ ਭਾਤ,
ਦਰਪਨ ਤੋਂ ਦੁਸ਼ਮਨ ਬਨਾ ਰੁਦਨ ਕਰਤ ਦਿਖਿਆਤ।
ਰੁਦਨ ਕਰਤ ਦਿਖਿਆਤ ਨੈਨ ਸਮ ਜਿਸ ਦਮ ਵੇਖਾਂ,
ਚਕਵੀ ਸਮ ਬਿਲਲਾਤ ਅਜਬ ਏਹ ਕਰਮਨ ਰੇਖਾ।
ਕਹੁ 'ਕਿਰਤੀ' ਕੀਹ ਜੀਨ ਜਿਸੇ ਸਦ ਪ੍ਰੀਤਮ ਤਾਂਗ,
ਤਾਂਗ ਸਾਂਗ ਦੀ ਕਾਂਗ ਨਾਂਗ ਵਤ ਦੀਸੇ ਮਾਂਗ।