ਪੰਨਾ:ਤੱਤੀਆਂ ਬਰਫ਼ਾਂ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੧੨)

ਚੜੇ ਵਸਾਖ ਵਸਾਲ ਦਾ ਵਸਾਹ ਪਿਆ ਵਿਚ ਖੇਹ।
ਹਿਜਰ ਵਿਛੋੜੇ ਸਾੜ ਕੇ ਖਾਲੀ ਕੀਤੀ ਦੇਹ।
ਸਖੀ ਚੜ੍ਹਿਆ ਆਣ ਵਸਾਖ ਕਹੂੰ ਕਿਸ ਆਖ ਪੀਆ ਬਿਨ ਰਾਖ ਮਥ ਤੇ ਲਾਵਾਂ।
ਤਜ ਪ੍ਰੀਤ ਨਗਰ ਕੀ ਜੋਗਨ ਵੇਸ ਬਣਾਵਾਂ।
ਸਭ ਸੁਖੀਆਂ ਰਲ ਮਿਲ ਜਾਣ ਕੰਤ ਗਲ ਲਾਣ ਹੋਣ ਕਰਬਾਨ
ਪਹਿਣ ਗਲ ਮਾਲਾ। ਅਰ ਬਾਕੀ ਜ਼ੁਲਫ ਖਲਾਰ ਕਾਨ ਮੇਂ ਵਾਲਾ।
ਨਾ ਸਹੀ ਜੁਦਾਈ ਜਾਏ ਜਾਨ ਘਬਰਾਏ ਮਹਾਂ ਕੁਝ ਖਾਏ
ਨਹੀਂ ਦੁਖ ਪਾਵਾਂ। ਜੇ ਐਸੀ ਕਰਨੀ ਪੀਆ |



ਜੇਠ ਜਵਾਨੀ ਸਾੜਦੀ ਜਿਉਂ ਦੁਪਹਿਰੇ ਘਾਮ।
ਦੂਜੇ ਹਿਜਰ ਲਤਾੜੀਆਂ ਵਿਛੜੀ ਬਾਂਕੇ ਸ਼ਾਮ।
ਚੜ੍ਹ ਪਿਆ ਮਹੀਨਾ ਜੇਠ ਗਲੇ ਵਿਚ ਕੇਸ ਨਹੀਂ ਕੁਝ ਠੇਠ ਫਿਰਾਂ ਬਿਲਲਾਂਦੀ।
ਏਹ ਰਾਤ ਦੁਖਾਂ ਦਾ ਰੂਪ ਜਾਨ ਘਬਰਾਂਦੀ।
ਇਕ ਸਾੜੇ ਤਤੀ ਲੋ ਜਵਾਨੀ ਦੋ ਤੀਸਰੇ ਮੋਹ ਕਰਮ ਕੋ ਰੋਵਾਂ।
ਮੈਂ ਬੈਠੀ ਨਦੀ ਫਰਾਕ ਮੁਖੜਾ ਧੋਵਾਂ।
ਇਕ ਹਸ ਹਸ ਕਰਨ ਕਲੋਲ ਮਿਠੜੇ ਬੋਲ ਪੀਆ ਦੇ ਕੋਲ ਗਲੇ ਵਿਚ
ਬਾਹਵਾਂ। ਜੇ ਐਸੀ ਕਰਨੀ ਪੀਆ |



ਹਾੜ ਮਹੀਨੇ ਹੇ ਸਖੀ ਹਾਰ ਗਏ ਏਹ ਨੈਣ।
ਮੋਰਾਂ ਵਾਂਗਰ ਪੀਆ ਬਿਨ ਪਲਕ ਨਾ ਲੈਂਦੇ ਚੈਣ।
ਸਖੀ ਚੜ੍ਹਿਆ ਮਹੀਨਾ ਹਾੜ ਕਪੜੇ ਪਾੜ ਦਿਆਂ ਮੈਂ ਸਾੜ ਅਗਨ ਮੇਂ ਪਾਵਾਂ। ਏਹ ਕਰਕੇ ਹਾਰ
ਸ਼ਿੰਗਾਰ ਕਿਸੇ ਦਿਖਲਾਵਾ। ਜੋ ਪੀਆ ਬਿਨਾਂ ਸ਼ੰਗਾਰ ਕਰਾਂ ਗਵਾਰ ਹੋਵਾਂ ਦੁਖਿਆਰ ਹਾਏ ਮਰ ਜਾਵਾਂ।
ਕਿਉਂ ਪੀਆ ਪਿਆਰੇ ਬਾਝ ਕਪੜੇ ਪਾਵਾਂ।