ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭)
ਸਮੇਂ ਦਾ ਚੱਕਰ
ਏਸ ਤਰਾਂ ਜਗਤ ਦੀ ਉਤਪਤੀ ਹੋਈ ਤੇ ਨਾਲ ਹੀ ਸਮੇਂ ਦੇ ਅਧੀਨ ਕਰ ਦਿਤਾ ਗਿਆ। ਜਿਹਾ ਕਿ ਸਤਿਜੁਗ ਅੰਦਰ ਰਥ ਸੰਤੋਖ ਦਾ ਤੇ ਰਥਵਾਈ ਧਰਮ ਬਣਿਆ। ਪਰ ਸਮੇਂ ਨੇ ਏਰ ਨਾ ਸਹਾਰਦੇ ਹੋਏ ਧਰਮ ਨੂੰ ਹਾਨੀ ਪਹੁੰਚਾਣ ਦੀ ਠਾਣ ਲਈ ਆਪਨੇ ਸੂਰਬੀਰਾਂ ਨੂੰ ਕਠਿਆਂ ਕਰਕੇ ਇਹ ਮਤਾ ਪਕਾਇਆ।
ਸਮੇਂ ਦੇ ਸਾਥੀ
ਆਣ ਲਗਾ ਦਰਬਾਰ ਸਮੇਂ ਨੇ ਕਰੀ ਤਿਆਰੀ।
ਕਾਮ ਕਰੋਧ ਹੰਕਾਰ ਲੋਭ ਮੋਹ ਵਡ ਬਲਕਾਰੀ।
ਬੈਠੇ ਪਾਂਚੋਂ ਬੀਰ ਬੋਲਦੇ ਵਾਰੋ ਵਾਰੀ।
ਕਰਦੇ ਇਹੋ ਵਿਚਾਰ ਧਰਮ ਦੀ ਕਰੋ ਖੁਵਾਰੀ।
ਸਭਨਾਂ ਚਿਤ ਹੁਲਾਸ ਦਿਲਾਸੇ ਦੇਵਣ ਭਾਰੀ।
ਹੋ ਰਹੀ ਜੈ ਜੈਕਾਰ ਸਮੇਂ ਸਿਰ ਚੜੀ ਖੁਮਾਰੀ।