ਪੰਨਾ:ਤੱਤੀਆਂ ਬਰਫ਼ਾਂ.pdf/120

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੧੫)

ਪੋਹ ਮੋਹ ਕੋਹ ਸੁਟੀਆਂ ਉਤ ਵਲ ਪਾਲੇ ਪੈਣ।
ਹਿਜਰ ਵਿਛੋੜੇ ਸਾੜੀਆਂ ਟਿਕਨ ਨਾ ਪਾਪੀ ਨੈਣ।
ਚੜ੍ਹ ਪਿਆ ਮਹੀਨਾ ਪੋਹ ਰਹੀ ਮੈਂ ਰੋ ਮਾਰੀਆਂ ਮੋਹ ਪੀਆ ਕੋਈ ਮੇਲੇ।
ਮੇਰਾ ਤਨ ਮਨ ਡੋਲੇ ਪਿਆ ਪੱਤਰ ਜਿਓਂ ਕੇਲੇ।
ਹੁਣ ਪਾਲੇ ਜ਼ੋਰੀਂ ਪੈਣ ਨਾ ਗੁਜ਼ਰੇ ਰੈਣ ਠਾਰਦੀ ਐਹਨ ਪੀਆ ਬਿਨ
ਮਰਦੀ। ਮੈਂ ਪੜੀ ਸੇਜ ਇਕ ਪਾਸ ਹਿਜਰ ਸੇ ਠਰਦੀ।
ਇਕ ਦਮ ਦਾ ਇਕ ਇਕ ਸਾਲ ਵਖਤ ਦੇ ਹਾਲ ਕਦੀ ਮੈਂ ਫਾਲ
ਔਸੀਆਂ ਪਾਵਾਂ। ਜੇ ਐਸੀ...........ਮਾਘ ਸਾਂਗ ਦੀ ਕਾਂਗ ਨੇ ਦਿਤਾ ਮੈਨੂੰ ਰੋਹੜ।
ਰਾਤ ਦਿਨੇ ਇਸ ਮੌਤ ਨੂੰ ਯਾਦ ਕਰਾਂ ਹਥ ਜੋੜ।
ਸਖੀ ਚੜਿਆ ਮਹੀਨਾ ਮਾਘ ਹਿਜਰ ਦੀ ਕਾਂਗ ਮਾਰਦੀ ਸਾਂਗ ਬੜੀ
ਦੁਖਿਆਰੀ। ਇਹ ਕਿਤ ਵਲ ਟੁਰ ਗਈ ਮੌਤ ਨਾ ਆਵੇ ਵਾਰੀ।
ਇਕ ਪਾਲੇ ਪੈਂਦੇ ਜੋਰ ਮੈਂ ਕਮਜ਼ੋਰ ਪੀਆ ਨੂੰ ਟੋਰ ਕਰਮ ਨੂੰ ਰੋਵਾਂ।
ਸੁਖ ਦੀ ਪਲ ਵੀ ਨੀਂਦ ਰਾਤ ਨਾ ਸੋਵਾਂ।
ਮੈਂ ਅਤ ਹੋਈ ਦਿਲਗੀਰ ਬੁਰੀ ਤਕਦੀਰ ਮਾਰਨਾਂਤੀਰ ਬੈਠ ਪਛਤਾਵਾਂ।
ਜੇ ਐਸੀ.........ਚੜਦੇ ਫਾਗਨ ਨੀ ਸਖੀ ਬੈਠੀ ਭਾਗ ਪਛਾਣ।
ਭਾਗ ਬਿਨਾਂ ਕਿਛ ਮਿਲੇ ਨਾ ਆਖੇ ਕੁਲ ਜਹਾਨ।
ਹੁਣ ਚੜਿਆ ਮਹੀਨਾ ਫਾਗ ਮਥੇ ਦੇ ਭਾਗ ਕਰਾਂ ਵੈਰਾਗ ਪੇਸ਼ ਨਾਜਾਵੇ।
ਮੈਂ ਪਾਪਨ ਅਤ ਕੁਲੀਨ ਮੌਤ ਨਾ ਆਵੇ।
ਏਹ ਬੀਤ ਗਿਆ ਹੈ ਸਾਲ ਪਾਂਵਦੀ ਫਾਲ ਕਰਾਂ ਮੈਂ ਭਾਲ ਮਾਹੀ ਨਾ
ਆਵੇ। ਏਹ ਬੁਰੀ ਹਿਜਰ ਦੀ ਸਾਂਗ ਮਰਾਂ ਨਿਤ ਹਾਵੇ।
ਹੁਣ ਬਹੁੜ ਮੇਰਿਆ ਪੀਆ ਤੜਪਤਾ ਜੀਆ ਪਾਪ ਜੋ ਕੀਆ ਖੜੀ
ਬਖਸ਼ਾਵਾਂ। ਜੇ ਐਸੀ ਕਰਨੀ ਪੀਆ ਲਈਆਂ ਕਿਉਂ ਲਾਵਾਂ।