ਪੰਨਾ:ਤੱਤੀਆਂ ਬਰਫ਼ਾਂ.pdf/123

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ(੧੧੮)

ਇਸਤ੍ਰੀ ਪੁਰਸ਼ੇ ਦਾਮ ਹਿਤ ਭਾਵੇਂ ਜਾਏ ਕਥਾਂਉ ਆਈ
ਅਰਥਾਤ ਇਸਤ੍ਰੀ ਪੁਰਸ਼ ਦਾ ਕੋਈ ਅੰਦਰੂਨੀ ਪਿਆਰ ਨਹੀਂ ਰਿਹਾ, ਸਗੋਂ ਮਾਇਆ ਦਾ
ਪਿਆਰ ਹੈ। ਏਸ ਤੇ ਵੀ ਟੀਕਾ ਟਿਪਣੀ ਕਰਨੀ ਏਸ ਵੇਲੇ ਬਿਰਥਾ ਹੈ, ਮੰਤਵ ਕੇਵਲ ਗ੍ਰਿਹਸਤ ਵਿਚ
ਪ੍ਰਵੇਸ਼ ਹੋਣ ਵਾਲੇ ਜੋੜੇ ਵਾਸਤੇ ਕੁਝ ਜ਼ਰੂਰੀ ਗਲਾਂ ਲਿਖਣ ਦਾ ਹੈ, ਭਾਵੇਂ ਅਜ ਦਾ ਨੌਜਵਾਨ
ਇਸਤ੍ਰੀ ਮਰਦ ਬੜਾ ਆਲਮ ਤੇ ਚਤਰ ਸਿਆਣਾ ਹੋਣ ਦੇ ਭੁਲੇਖੇ ਵਿਚ, ਆਪਣੇ ਆਪ ਨੂੰ ਬੜਾ ਕੁਝ ਹੀ ਨਹੀਂ,
ਸਗੋਂ ਪੂਰਨ ਸਿਆਣਾ ਸਮਝਦਾ ਹੈ, ਪਰ ਹੈ ਏਸ ਦੇ ਉਲਟ ਜਿਸ ਤਰਾਂ ਗੁਰਬਾਣੀ ਨੇ ਕਿਹਾ ਹੈ:-

ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰ॥

ਪੜ੍ਹਿਆ ਵੀ ਮੂਰਖ ਹੋ ਸਕਦਾ ਹੈ, ਏਸੇ ਵਾਸਤੇ ਹੀ ਅਜ ਹਰ ਘਰ ਵਿਚ ਕਲਾ ਲੜਾਈ ਪਈ
ਰਹਿੰਦੀ ਹੈ ਕਿਉਂਕਿ ਇਸਤ੍ਰੀ ਪਰਸ਼ ਪੜ੍ਹੇ ਤੇ ਹਨ, ਪਰ ਜਾਣੂ ਨਹੀਂ ਓਸ ਆਦਰਸ਼ ਤੋਂ ਜੋ ਪੜ੍ਹਨਾ ਸੀ, ਲੋੜ
ਸੀ ਪੜ੍ਹਨ ਦੀ ਕਿਸੇ ਜੀਵਨ ਵਾਲੇ ਕੋਲੋਂ, ਪਰ ਪੜ੍ਹਿਆ ਜਾਂਦਾ ਹੈ, ਨਾਵਲਾਂ ਅਖਬਾਰਾਂ ਤੇ ਸਿਨਮੇ ਕੋਲੋਂ, ਜਿਥੇ ਇਕ ਤਰਾਂ ਦੀ ਪੜ੍ਹਾਈ ਨਹੀਂ ਰਹਿੰਦੀ, ਸਗੋਂ ਪਲਕ ਪਲਕ ਮਨ ਹੋਰ ਦੇ ਹੁਕਮ ਅਨੁਸਾਰ, ਕੋਈ ਖਿਆਲ ਚੰਗਾ ਪਕੀ ਤਰਾਂ ਨਹੀਂ ਟਿਕ ਸਕਦਾ ਤੇ ਹੋਰ ਘੜੀ ਨਵਾਂ ਖਿਆਲ ਬਦਲਣ ਕਰਕੇ ਸੁਭਾਵ ਕੁਝ ਚਿਰਚੜੇ ਜਹੇ ਬਣਦੇ ਜਾਂਦੇ ਨੇ। ਉਪਰੋਕਤ ਥਾਂਵਾਂ ਤੋਂ ਜੇਕਰ ਕਦੇ ਕੋਈ ਗਲ ਚੰਗੀ ਵੀ ਮਿਲ ਜਾਏ ਤਾਂ ਭੀ ਉਹ ਛੇਤੀ ਹੀ ਭੁਲ ਜਾਂਦੀ ਹੈ ਤੇ ਫੇਰ ਚਾਰ ਯਾਰੀ ਜਾਂ ਆਲੇ ਦੁਵਾਲੇ ਦੀ ਵਾਯੂ ਮੰਡਲ ਵਿਚ ਕੁਝ ਦਾ ਕੁਝ ਬਣ ਜਾਂਦਾ ਹੈ। ਏਹੋ ਹੀ ਸਾਰੇ ਦੁਖਾਂ ਦਾ ਕਾਰਨ ਹੈ। ਕਿਹਾ ਚੰਗਾ ਹੋਵੇ ਜੇਕਰ ਥੋੜਾ ਜਿਹਾ ਭੀ ਏਸ ਪਾਸੇ ਧਿਆਨ ਦਿਤਾ ਜਾਵੇ ਤੇ ਦੋਵੇਂ ਇਸਤ੍ਰੀ ਮਰਦ ਆਪਣੇ ਫਰਜ਼ ਦੀ ਪਹਿਚਾਨ ਕਰ ਸਕਣ।