ਪੰਨਾ:ਤੱਤੀਆਂ ਬਰਫ਼ਾਂ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੧੯)

ਪਰ ਅਜ ਕਲ ਵਿਵਾਹ ਦੀਆਂ ਸ਼ਰਤਾਂ ਹੀ ਕੁਝ ਹੋਰ ਦਸ਼ੀਆਂ ਤੇ ਸੁਣੀਆਂ ਜਾਂਦੀਆਂ ਹਨ। ਲੋੜ ਹੈ ਇਕ ਦੂਜੇ ਦੇ ਸੁਭਾਵਾਂ ਨੂੰ ਮਿਲਾਣ ਦੀ। ਤੁਲਸੀ ਦਾਸ ਜੀ ਨੇ ਠੀਕ ਕਿਹਾ ਹੈ
ਆਸ਼ਾ ਇਸ਼ਟ ਉਪਾਸ਼ਣਾ ਖਾਣ ਪਾਣ ਪਹਿਰਾਣ।
ਤੁਲਸੀ ਜਬ ਯੇ ਖਟ, ਮਿਲੇ ਪੂਰਨ ਮਿਲਿਆ ਜਾਣ |
ਸਭ ਤੋਂ ਪਹਿਲਾਂ ਮਿਲਾਪ ਵਿਚ ਇਹਨਾਂ ਚੀਜ਼ਾਂ ਦੇ ਮਿਲਾਪ ਦੀ ਲੋੜ ਹੈ। ਜਿਨ੍ਹਾਂ ਨੂੰ ਇਹ ਛੀ
ਲਛਣ ਮਿਲ ਜਾਣ, ਉਹ ਹੀ ਸਭ ਤੋਂ ਵਡੇ ਸਖੀ ਹੋ ਸਕਦੇ ਹਨ। ਪਰ ਮੂਰਖ ਇਕ ਦੂਸਰੇ ਨੂੰ ਵਸੀ ਕਰਨ
ਦੇ ਯਤਨ ਕਰਦੇ ਹਨ ਤੇ ਭਾਂਤ ਭਾਂਤ ਦੇ ਪਖੰਡੀ ਲੋਕਾਂ ਕੋਲੋਂ ਜਾਦੂ ਟੂਣੇ ਤਵੀਤ ਆਦਿ ਕਰਾ ਕੇ ਏਹ ਚਾਹੁੰਦੇ
ਹਨ ਜੋ ਮਰਦ ਇਸਤ੍ਰੀ ਦਾ ਜਾਂ ਇਸਤ੍ਰੀ ਮਰਦ ਦੇ ਵਸ ਹੋਵੇ ਪਰ ਵਸ ਕਰਨ ਦਾ ਚੰਗਾ ਯਤਨ ਨਹੀਂ ਕੀਤਾ
ਜਾਂਦਾ, ਵਸ ਹੋਣਾ ਹੈ ਪਿਆਰ ਨਾਲ, ਪਰ ਅੰਦਰ ਦੋਵਾਂ ਦੇ ਪਿਆਰ ਨਹੀਂ,ਕੇਵਲ ਦੁਨਿਆਵੀ ਖਾਹਸ਼ਾਂ ਦਾ ਸੰਬੰਧ ਹੈ।
ਜਦ ਕਿ ਕਾਮ ਚੇਸ਼ਟਾ ਏਨੀ ਵਧ ਗਈ ਹੈ ਕਿ ਹਰ ਵਕਤ ਹਰ ਘੜੀ ਪਲ ਗੰਦੇ ਗੀਤ ਤੇ ਫੈਸ਼ਨ
ਨੇ ਓਹ ਸਮਾਂ ਬਣਾ ਦਿਤਾ ਹੈ ਜੋ ਕਲਿਜੁਗ ਨੂੰ ਮਿਲਨ ਵੇਲੇ ਸਤਿਗੁਰੂ ਨਾਨਕ ਦੇਵ ਜੀ ਨੂੰ ਕਲਿਜੁਗ ਨੇ
ਆਪਣਾ ਰੂਪ ਵਖਾਇਆ ਸੀ। ਵੇਖਨਾ ਹੋਵੇ ਤਾਂ ਪੜ੍ਹੋ ਜਨਮਸਾਖੀ ਵਿਚ ਸਾਖੀ ਕਲਿਜੁਗ ਵਾਲੀ, ਇਕ ਗਲ
ਅਚੰਭਾ ਏਹੋ ਹੈ ਜੋ ਇਸਤ੍ਰੀ ਪੁਰਸ਼ ਮੰਗਦੇ ਤਾਂ ਹਨ ਇਕ ਦੂਜੇ ਤੋਂ ਸੁਖ ਪਰ ਦੇਂਦੇ ਹਨ ਦੁਖ।
ਫਰੀਦਾ ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟ।।
ਹੰਢੈ ਉਨ ਕਤਾਇੰਦਾ ਪੈਹਦਾ ਲੋੜੈ ਪਟੁ।।