ਪੰਨਾ:ਤੱਤੀਆਂ ਬਰਫ਼ਾਂ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋਹਰਾਂ, ਲਾਲ, ਜਵਾਹਰਾਂ, ਦੇ ਥਾਲ ਭਰ ਭਰ,
ਲੋਕਾਂ ਮੁਲ ਪਾਣਾ *ਦੁਹ 'ਆਨਿਆਂ' ਦਾ।
ਰੋਜੇ, ਤਾਜ, ਜਹੇ ਖੜੇ ਨਸ਼ਾਨ ਦਿਸਨ,
ਏਹ ਪ੍ਰੇਮ ਪਿਆਰ ਦੀਵਾਨਿਆਂ ਦਾ।
ਹਥੀਂ ਆਪਨੀ ਪੁਤ ਮਰਵਾ ਛਡਨ,
ਜਾਦੂ ਚਲਸੀ ਜਦੋਂ ਬਹਾਨਿਆਂ ਦਾ।
ਸੂਰ ਚਾਰਨੇ ਪੈਨ ਪਗੰਬਰਾਂ ਨੂੰ,
ਝੋਕਨ ਭਠ ਭਠਿਆਰੀ ਦੇ ਦਾਨਿਆਂ ਦਾ।
ਪੈਨੇ ਕੰਨ ਪੜਾਵਨੇ ਜੋਗੀਆਂ ਤੋਂ,
ਵਗ ਚਾਰਸਨ ਪੈ ਬੁਧੂ ਲਾਨਿਆਂ ਦਾ।
ਫੜ ਫੜ ਚਾੜਸਾਂ ਓਹਨਾਂ ਨੂੰ ਸੂਲੀਆਂ ਤੇ,
ਮਾਨ ਤੋੜਸਾਂ ਖੂਬ ਮਸਤਾਨਿਆਂ ਦਾ।
ਬਾਸਾਂ ਵਾਂਗਰਾਂ ਪੈ ਸਵਾਹ ਹੋਸਨ,
ਸੁਨਿਆਂ ਬੋਲ ਜਾਂ ਜ਼ਰਾ ਕੂ ਤਾਹਨਿਆਂ ਦਾ।
ਆਕੜ ਖਾਨ ਬਲਵਾਨ, ਸਦਾਨ ਵਾਲੇ,
ਨਕ ਕਟਸਾਂ ਬੜੇ ਘਰਾਨਿਆਂ ਦਾ।
ਕੁਸ਼ਤਾ ਉਹਨਾਂ ਦਾ ਖੂਬ ਸਫੈਦ ਕਰਸਾਂ,
ਲਾਲ ਰੰਗ ਹੈ ਜਿਨਾਂ ਜਰਵਾਨਿਆਂ ਦਾ।
ਕੈਦ ਉਮਰ ਦੀ ਆਪ ਸਹੇੜ ਲੈਸਨ,
ਧਾਗਾ ਬੰਨਕੇ ਹਥ ਨੂੰ ਗਾਨਿਆਂ ਦਾ।
ਫੁਟ ਫੁਟ ਕੇ ਹਥ ਚੋਂ ਰੱਤ ਨਿਕਲੇ,
ਮਜ਼ਾ ਮਿਲੇ ਪਿਛੋਂ 'ਮੈਂਹਦੀ' ਲਾਣਿਆਂ ਦਾ।
ਘੋੜੀ ਉਮਰ ਸਾਰੀ ਬਣਕੇ ਰਹੇ ਪੈਨਾਂ,
ਪਹਿਲਾਂ ਘੜੀ ਕੁ ਸੌਂਕ ਸ਼ਾਦਿਆਨਿਆਂ ਦਾ।
ਸੇਹਰਾ ਬੰਨ ‘ਕਿਰਤੀ’ ਐਸਾ ਮਸਤ ਹੋਵਣ,
*ਅਖੀਆਂਭਾਰ ਤੋਂ ਚੋਨਗੇ ਪੈ ਬਿਗਾਨਿਆਂ ਦਾ।