ਪੰਨਾ:ਤੱਤੀਆਂ ਬਰਫ਼ਾਂ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦)

ਕਰੋਧ

ਦੂਜੇ ਉਠ ਕਰੋਧ ਨੇ ਠੀਸ ਮਾਰੀ,
ਸੁਨੋ ਧਰਮ ਨੂੰ ਕਿਵੇਂ ਮੁਕਾਵਸਾਂ ਮੈਂ।
ਸਚ ਕਹਿਣ ਦਾ ਹੌਸਲਾ ਕਰੇ ਜੇਹੜਾ,
ਓਹਨੂੰ ਗਿਚੀਓਂ ਨਪ ਬਠਵਸਾਂ ਮੈਂ।
ਮੇਰੇ ਹਥ ਕਟਾਰੀਆਂ ਵਿਚ ਭਰੀਆਂ,
ਵੇਖੋ ਕਿਸਤਰਾਂ ਨਾਲ ਚਲਾਵਸਾਂ ਮੈਂ।
ਜਦੋਂ ਚੜਾਂਗਾ ਆਣਕੇ ਸੀਸ ਉਤੇ,
ਅਖਾਂ ਅੰਨੀਆਂ ਤੁਰਤ ਕਰਾਵਸਾਂ ਮੈਂ।
ਟੋਟੇ ਪੁਤਰਾਂ ਦੇ ਹਥੀਂ ਕਰਨ ਰਾਜੇ, .
ਜਹੇ ਅਕਲ ਨੂੰ ਜੰਦਰੇ ਲਾਵਸਾਂ ਮੈਂ।
ਭਾਈ ਭਾਈ ਦੇ ਖੂਨ ਚਿ ਹਥ ਰੰਗਣ,
ਐਸੀ ਪੁਠੀਆਂ ਕਲਾ ਭਵਾਵਸਾਂ ਮੈਂ।
ਡੇਰੇ ਸਾਧੂਆਂ ਵਿਚ ਜਾਂ ਪੈਰ ਧਰਸਾਂ
ਨਾਲ ਚਿਮਟਿਆਂ ਖੂਬ ਲੜਾਵਸਾਂ ਮੈਂ।
ਸ਼ਾਂਤ ਸ਼ੂੰਤ ਆਪੇ ਸਭ ਭਜ ਜਾਸਨ,
ਚੋ ਚੁਕ ਕੇ ਜਦੋਂ ਵਗਾਵਸਾਂ ਮੈਂ।
ਐਸੀ ਦੂਈ ਦਵੈਤ ਦੀ ਅੱਗ ਬਾਲਾਂ,
ਪਤ, ਸਤ, ਸੰਤੋਖ, ਜਲਾਵਸਾਂ ਮੈਂ।
ਜੇਕਰ ਮਤ ਦੀ ਗਲ ਕੋਈ ਕਹਿਣ ਲਗੇ,
ਸਿਰ ਪਾੜਕੇ ਹਥ ਫੜਾਵਸਾਂ ਮੈਂ।
ਠੇਕੇਦਾਰ ਬਣਕੇ ਬੈਠੇ ਧਰਮ ਦੇ ਜੋ,
ਹਥੋਂ ਤਿਨਾਂ ਦੇ ਧਰਮ ਮਰਵਾਵਸਾਂ ਮੈਂ।
'ਕਿਰਤੀ' ਵੇਖਣਾ ਧਰਮ ਦੇ ਮੰਦਰਾਂ ਚਿ,
ਕੀਕਰ ਜੁਤੀਆਂ ਦਾਲ ਵੰਡਾਵਸਾਂ ਮੈਂ।