ਪੰਨਾ:ਤੱਤੀਆਂ ਬਰਫ਼ਾਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪)

ਵੇਖੋ ਕਿਸਤਰਾਂ ਮੋਮ ਦੇ ਨੱਕ ਵਾਗੂੰ,
ਪਰਤਨ ਲਗਿਆਂ ਝਟ ਨਾਂ ਲਾਵਨਾ ਏਂ।
ਖਾਤਰ ਵੋਟ ਦੇ ਚੁਮਨੇ ਪੈਰ ਪਹਿਲਾਂ,
ਪਿਛੋਂ ਘੂਰ ਕੇ ਪਿਆ ਡਰਾਵਨਾ ਏਂ।
ਕਿਰਤੀ ਆਗਿਆ ਬਿਨਾਂ ਨਾ ਅਗ੍ਹਾਂ ਆਵੋ,
ਫਟਾ ਗੇਟ ਤੇ ਚੁਕ ਲਖਾਵਨਾ ਏਂ।
(ਔਰਤਾਂ ਬਾਰੇ)
ਔਰਤ ਹੁਸਨ ਦੇ ਵਿਚ ਮਗਰੂਰ ਹੋਕੇ,
ਆਪਨਾ ਸਾਂਗ ਬਨਾਏ ਕਿਉਂ ਨਾ।
ਸੇਵਾ ਕਰਨ ਦੀ ਥਾਂ ਕਰਾਏ ਸੇਵਾ,
ਇਕ ਸੁਨਦਿਆਂ ਸੌਂ ਸੁਨਾਏ ਕਿਉਂ ਨਾ।
ਆਖੇ ਮਾਪਿਆਂ ਦੇ ਜੇਹੜੀ ਨਹੀਂ ਲਗੇ,
ਦਸੋ ਖਸਮ ਉਤੇ ਰੋਹਬ ਪਾਏ ਕਿਉਂ ਨਾ।
ਭਸ ਖੇਹ ਬਜਾਰ ਦੀ ਖਾ ਖਾਕੇ,
ਭਲਾ ਓਹ ਬੀਮਾਰ ਹੋ ਜਾਏ ਕਿਉਂ ਨਾ।
ਜਦੋਂ ਪਤੀ ਦੇ ਪੇਸ਼ ਬੀਮਾਰ ਪੈ ਗਈ,
ਕੰਨੀਂ ਓਸਨੂੰ ਹਥ ਲਵਾਏ ਕਿਉਂ ਨਾ।
ਪੂਰੀ ਪਵੇ ਨਾ ਪਤੀ ਦੀ ਉਮਰ ਸਾਰੀ,
ਖਸਮ ਰੋ ਕੇ ਤਦੋਂ ਕੁਰਲਾਏ ਕਿਉਂ ਨਾ।
ਲੜਦੀ ਰਹੇ ਜਾਂ ਆਪਣੇ ਫੈਸ਼ਨਾਂ, ਤੋਂ
ਪਤੀ ਬਰਤ ਦੀ ਖਾਕ ਉਡਾਏ ਕਿਉਂ ਨਾ।
ਸ਼ੀਲ, ਸੋਚ, ਸੰਤੋਖ, ਤੇ ਸ਼ਰਮ ਸਾਰੀ,
ਉਡ ਵਾਂਗ ਕਾਫ਼ੂਰ ਦੇ ਜਾਏ ਕਿਉਂ ਨਾ।
ਅਠੇ ਪੈਹਰ ਹੀ ਜੂਤ ਪਟਾਂਗ ਹੋਵੇ,
ਘਰ ਨਰਕ ਸਮਾਨ ਕਰਾਏ ਕਿਉਂ ਨਾ।
'ਕਿਰਤੀ' ਧਰਮ ਦੀ ਰਹੇਗੀ ਥਾਂ ਕਿਥੇ,
ਨਸ ਆਪਣੇ ਆਪ ਓਹ ਜਾਏ ਕਿਉਂ ਨਾ।