ਪੰਨਾ:ਤੱਤੀਆਂ ਬਰਫ਼ਾਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਦੂਜਾ ਵਾਰ 'ਪ੍ਰਹਿਲਾਦ' ਭਗਤ ਜੀ ਤੇ

ਸਤ ਸਾਲ ਦੀ ਉਮਰ ਪ੍ਰਹਿਲਾਦ ਤਾਈਂ,
ਪਰਚਾ ਹੋਰ ਦਾ ਹੋਰ ਪਵਾਏ ਦਿਤਾ।
ਰਾਮ ਨਾਮ ਦਾ ਲੈਂਦਿਆਂ ਨਾਮ ਸਚਾ,
ਪਾਂਧੇ ਧਮਕੀਆਂ ਨਾਲ ਡਰਾਏ ਦਿਤਾ।
ਕਦੇ ਪ੍ਰਬਤਾਂ ਦੇ ਉਤੇ ਡੇਗ ਦੇਣਾ,
ਕਦੇ ਅੰਦਰੀਂ ਬੰਦ ਕਰਾਏ ਦਿਤਾ।
ਕਦੇ ਵਿਚ ਪਾਣੀ ਗੋਤੇ ਦੇਂਵਦੇ ਨੇ,
ਕਦੇ 'ਅਗ' ਦੇ ਵਿਚ ਬਠਾਏ ਦਿਤਾ।
ਵਿੰਗਾ ਵਾਲ ਨਹੀਂ ਭਗਤ ਦਾ ਹੋਣ ਦਿਤਾ,
ਥੰਮ ਪਾੜ 'ਪ੍ਰਹਿਲਾਦ' ਬਚਾਏ ਦਿਤਾ।
'ਕਿਰਤੀ' ਗਲ ਕੀਹ ਅਗ ਤੇ ਪੌਣ ਪਾਣੀ,
ਫਰਜ਼ ਸਾਰਿਆਂ ਖੂਬ ਨਭਾਏ ਦਿਤਾ।

ਤਰੇਤੈ ਰਥੁ ਜਤੈ ਕਾ ਜੋਰੁ ਅਗੇ ਰਥਵਾਹੁ


ਸਤਜੁਗ ਤੋਂ ਤਰੇਤਾ ਜੁਗ ਬਦਲਕੇ ਸਮੇਂਨੇ ਕੀ ਕੀਤਾ

ਜੁਗ ਸਤਜੁਗ ਬਦਲ ਤਰੇਤੇ ਨੂੰ, ਥਾਂ ਉਹਦੀ ਤੇ ਬਠਲਾਇਆ ਏ।
ਜਤ ਦਾ ਚਾ ਰਥ ਬਨਵਾ ਦਿਤਾ, ਰਥਵਾਹੀ ਜ਼ੋਰ ਬਨਾਇਆ ਏ।
ਪਰ ਨਾਲ ਹੀ ਜ਼ੋਰ ਅਜ਼ਮਾਵਨ ਨੂੰ, ਸਰਵਨ ਨੂੰ ਭਾਰ ਚੁਕਾਇਆ ਏ।
ਦਸਰਥ, ਜਹੇ ਧਰਮੀ ਰਾਜੇ ਤੋਂ, ਉਸ ਸੇਵਕ ਨੂੰ ਮਰਵਾਇਆ ਏ।
ਅੰਧਲੀ, ਅੰਧਲੇ, ਜਹੇ ਭਗਤਾਂ ਤੋਂ, ਉਸ ਤਾਈਂ ਸਰਾਪ ਦਵਾਇਆ ਏ।
ਮਰਿਆ 'ਰਾਜਾ' ਦੁਖ ਪੁਤਰ ਦੇ, ਖੁਸ਼ੀਆਂ ਵਿਚ ਸੋਗ ਕਰਾਇਆ ਏ।
ਫਿਰ 'ਰਾਮ' ਜਹੇ ਅਵਤਾਰਾਂ ਨੂੰ, ਬਨਬਾਸਾਂ ਵਿਚ ਰੁਲਾਇਆ ਏ।
'ਸੀਤਾ' ਜਹੀ ਸਤੀ ਸਵਾਨੀ ਨੂੰ, ਹਰਨਾਂ ਦੀ ਖੇਡ ਭੁਲਾਇਆ ਏ।
ਉਸ ਰਾਵਨ ਜੈਸੇ ਪੰਡਤ ਦਾ, ਸਾਰਾ ਸਰਬੰਸ ਗਵਾਇਆ ਏ।