ਪੰਨਾ:ਤੱਤੀਆਂ ਬਰਫ਼ਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਬਾਲੀ, ਜਹੇ ਬਲੀ ਬਹਾਦਰ ਨੇ ਅਨਹੋਣਾ ਪਾਪ ਕਮਾਇਆ ਏ।
ਕੁੰਬ-ਕਰਨ, ਜਹੇ ਬਲਵਾਨ ਦਾ, ਸੁਤਿਆਂ ਹੀ ਸਮਾਂ ਗਵਾਇਆ ਏ।
ਪਰ ਓਧਰ ਜਤ ਤੇ ਜ਼ੋਰ ਹੋਰਾਂ, ਥਾਂ ਥਾਂ ਤੇ ਧਰਮ ਬਚਾਇਆ ਏ।
ਛਤਰੀ ਨੇ ਛਤਰੀ ਪੁਨੇ ਨਾਲ, ਬਚਨਾਂ ਨੂੰ ਪਾਲ ਵਖਾਇਆ ਏ।
ਕੁਕੇਈ, ਜਹੀ ਜਰਵਾਨੀ ਦੇ, ਬਚਨਾਂ ਨੂੰ ਮੰਨ ਵਖਾਇਆ ਏ।
ਲਛਮਨ, ਤੇ ਭਰਥ, ਭਰਾਵਾਂ ਨੇ, ਕਿਹਾ ਸੋਹਣਾਪਿਆਰ ਜਤਾਇਆ ਏ।
ਹਨੂੰਮਾਨ, ਭਬੀਖਨ, ਭਗਤਾਂ ਨੇ, ਸੇਵਾ ਦਾ ਫਰਜ਼ ਨਬਾਇਆ ਏ।
ਸੀਤਾ ਨੇ ਧਰਮ ਬਚਾ ਲੀਤਾ, ਦੁਖਾਂ ਵਿਚ ਵਕਤ ਲੰਗਾਇਆ ਏ।
ਹਰ ਥਾਂ ਤੇ ਹੁੰਦੀ ਹਾਰ ਰਹੀ, ਹੁਣ ਸਮਾਂ ਬੜਾ ਖਿਝਆਇਆ ਏ।
ਵਧ ਚੜਕੇ ਕਰਦਾ ਵਾਰ ਰਿਹਾ, ਬਾਕੀ ਨਹੀਂ ਫਰਕ ਰਖਾਇਆ ਏ।
'ਕਿਰਤੀ' ਤਦ ਸਮੇਂ ਦੇ ਚੱਕਰ ਨੇ, ਫਿਰ ਚੱਕਰ ਹੋਰ ਫਰਾਇਆ ਏ।
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ॥
ਹੁਣ ਸਮੇਂ ਨੇ ਵਕਤ ਪਛਾਣ ਸੋਹਣਾ,
ਡਾਹਢਾ ਸੋਚ ਕੇ ਵਾਰ ਕਰਾਇਆ ਸੀ।
ਜਗ੍ਹਾਂ ਜਤ, ਦੀ ਤਪ, ਨੂੰ ਦੇ ਦਿਤੀ,
ਸਤ, ਜੋਰ ਦੀ ਥਾਂ ਬਠਾਇਆ ਸੀ।
ਤਪ, ਸਖਨਾਂ ਹੋ ਗਿਆ ਜਤ, ਬਾਝੋਂ,
ਸਤ, ਜੋਰ ਦੇ ਬਿਨਾਂ ਘਬਰਾਇਆ ਸੀ।
ਪਿਆ ਚਲਣਾ ਸਮੇਂ ਦੇ ਹੁਕਮ ਥਲੇ,
ਭਾਵੇਂ ਜਗਤ ਨੂੰ ਮੂਲ ਨਾ ਭਾਇਆ ਸੀ।
ਰਥ ਤਪ ਤੇ ਸਤ ਰਥਵਾਹੀ ਦੋਹਵਾਂ,
ਮਨੋਂ ਆਪਣੇ ਜੋਰ ਲਗਾਇਆ ਸੀ।
ਐਪਰ ਸਮੇਂ ਨੇ ਪੇਸ਼ ਨਾ ਜਾਨ ਦਿਤੀ,
ਗੋਰਖ ਧੰਧਿਆਂ ਵਿਚ ਫਸਾਇਆ ਸੀ।
ਓਸ ਸਮੇਂ ਦੇ ਕ੍ਰਿਸ਼ਨ ਅਵਤਾਰ ਤਾਈਂ,
ਵਿਚ ਜੇਹਲ ਦੇ ਜਨਮ ਦਵਾਇਆ ਸੀ।