ਪੰਨਾ:ਤੱਤੀਆਂ ਬਰਫ਼ਾਂ.pdf/23

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

੧੮

ਧਰਮੀ ਰਾਜਿਆਂ ਤੋਂ ਐਸੇ ਕੰਮ ਹੋਏ,
ਮੰਦਰ ਲਾਖ ਦਾ ਚੁਕ ਬਨਵਾਇਆ ਸੀ।
ਧਰਮਨ ਦੇਵੀਆਂ ਤੋਂ ਹਾਸੀ ਵਿਚ ਆਕੇ,
ਕਿਹਾ ਬੋਲ ਕਬੋਲ ਕਢਾਇਆ ਸੀ।
ਆਪੋ ਵਿਚ ਹੀ ਕੈਰਵਾਂ ਪਾਂਡਵਾਂ ਨੂੰ,
ਜੂਏ ਖੇਡ ਦੇ ਵਿਚ ਖਡਾਇਆ ਸੀ।
ਥੋੜੀ ਗਲ ਤੇ ਫੇਰ ਨਹੀਂ ਰਹਿਣ ਦਿਤਾ,
ਸਗੋਂ ਨਾਰੀਆਂ ਤਾਈਂ ਜੁਤਾਇਆ ਸੀ।
ਮਥੇਵਾਲ ਦਰੋਪਦੀ ਪਕੜ ਆਂਦੀ,
ਨੰਗੀ ਕਰਨ ਦਾ ਹੁਕਮ ਸੁਨਾਇਆ ਸੀ।
ਮਿਲਿਆ ਦੇਸ ਨਿਕਾਲੜਾ ਪਾਂਡਵਾਂ ਨੂੰ,
ਛਪ ਛਪ ਕੇ ਝਟ ਲੰਘਾਇਆ ਸੀ।
ਵੇਖੋ ਕਿਸਤਰਾਂ ਕੌਰਵਾਂ ਪਾਂਡਵਾਂ ਤੋਂ,
ਭੜਥੂ ਵਿਚ ਸੰਸਾਰ ਪਵਾਇਆ ਸੀ।
ਜੰਗ ਵਿਚ ਮੈਦਾਨ ਜਵਾਨ ਲਥੇ,
ਠਾਰਾਂ ਖੂਨੀਆਂ ਗਰਕ ਕਰਾਇਆ ਸੀ।
ਹਾਸੀ ਵਿਚ ਹੀ ਰਿਖੀ ਤੋਂ ਵਿਚ ਗੁਸੇ,
ਐਸਾ ਕਠਨ ਸਰਾਪ ਕਢਾਇਆ ਸੀ।
'ਕਿਰਤੀ' ਨਸ਼ਟ ਹੋਈ ਵੰਸ ਯਾਦਵਾਂ ਦੀ,
ਅੰਤ ਨਾਮ ਨਿਸ਼ਾਨ ਮਿਟਾਇਆ ਸੀ।

ਦੁਵਾਪਰ ਦਾ ਅੰਤ


ਕੀਹ ਕੀਹ ਦਸਾਂ ਹਾਲ ਸਮੇਂ ਨੇ ਜੋ ਜੋ ਕੀਤਾ।
ਕੋਏ ਨਾ ਸਕੇ ਸੰਭਾਲ ਹੋ ਗਿਆ ਫੀਤਾ ਫੀਤਾ।
ਕੀਤਾ ਜੰਗ ਕਮਾਲ ਕਿਸੇ ਨਾ ਕੁਝ ਵੀ ਲੀਤਾ।
ਹੋਇਆ ਦੇਸ਼ ਕੰਗਾਲ ਹੋਈ ਸੀ ਬੜੀ ਅਨੀਤਾ।
ਰਹੇ ਬਿਰਧ ਤੇ ਬਾਲ ਰਹੇ ਜੋ ਕਿਤੇ ਅਤੀਤਾ।
'ਕਿਰਤੀ' ਵੇਖੀ ਚਾਲ ਸਮੇਂ ਦੀ ਅਚਰਜ ਰੀਤਾ।