ਪੰਨਾ:ਤੱਤੀਆਂ ਬਰਫ਼ਾਂ.pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ

ਸਮੇਂ ਤਾੜਕੇ ਆਪਣਾ ਵਾਰ ਸੋਹਣਾ,
ਰਥ ਅਗਨ ਦਾ ਤੁਰਤ ਤਿਆਰ ਕੀਤਾ।
ਓਧਰ ਕੂੜ ਰਥਵਾਈ ਦੇ ਹਥ ਵਾਗਾਂ,
ਦੇਕੇ ਜਗਤ ਨੂੰ ਝਟ ਅਸਵਾਰ ਕੀਤਾ।
ਭਲਾ ਕੌਣ ਮੋੜੇ ਟੋਰੇ ਗਏ ਜਿਧਰ,
ਇਕ ਵਾਰ ਭੀ ਨਹੀਂ ਇਨਕਾਰ ਕੀਤਾ।
'ਕਿਰਤੀ' ਹੋ ਗਿਆ ਹੋਰ ਦਾ ਹੋਰ ਹੁਣ ਤੇ,
ਡਾਹਢਾ ਜਗਤ ਦਾ ਚਿਤ ਬੇਜ਼ਾਰ ਕੀਤਾ।

ਸਲੋਕ ਮਹਲਾ ੧ ਵਾਰ ਸਾਰੰਗ
ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ॥
ਕੂੜ ਬੋਲਿ ਬੋਲਿ ਭਉਕਣਾ ਚੂਕਾ ਧਰਮ ਬੀਚਾਰੁ॥
ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ॥
ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ॥ ੧ ॥
ਮਹਲਾ ੧- ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋਏ ਸਈਆਦੁ।
ਸੀਲੁ ਸੰਜਮੁ ਸੁਖ ਭੰਨੀ ਖਾਣਾ ਖਾਜੁ ਅਹਾਜੁ।
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀਨਾਲਿ।
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ॥
ਕਲੂ ਕਾਲ ਵਾਲੀ ਕਾਲੀ ਰਾਤ ਆਈ,
ਧੁੰਦੂਕਾਰ ਜਿਸ ਵਿਚ ਅਕਾਸ਼ ਕੀਤਾ।
ਚਾਨਣ ਧਰਮ ਜਹਾਨ ਤੋਂ ਲੋਪ ਹੋਇਆ,
ਕੂੜ ਮਸਿਆ ਚੰਦਰੀ ਨਾਸ ਕੀਤਾ।
ਜਾਦੂ ਟੂਣਿਆਂ ਦੇ ਲਗੇ ਰੋਗ ਐਸੇ,
ਪੰਖੀ ਧਰਮ ਦਾ ਚਿਤ ਉਦਾਸ ਕੀਤਾ।
ਮੂੰਹ ਦੁਖਾਂ ਦੇ ਕੁਲ ਜਹਾਨ ਆਇਆ,
'ਕਿਰਤੀ' ਸੁਖਾਂ ਤਾਈਂ ਪਾਸ਼ ਪਾਸ਼ ਕੀਤਾ।