ਪੰਨਾ:ਤੱਤੀਆਂ ਬਰਫ਼ਾਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੨੧)

ਮੁਗਲ ਰਾਜ

ਆਇਆ ਸਮਾਂ ਜਾਂ ਬਾਦਸ਼ਾਹ ਮੁਗਲ ਵਾਲਾ,
ਖਲਕਤ ਰਬ ਦੀ ਤਦੋਂ ਦੁਖਾਈਦੀ ਸੀ।
ਤਰਾਂ ਤਰਾਂ ਦੇ ਜ਼ੁਲਮ ਸਨ ਰੋਜ਼ ਹੁੰਦੇ,
ਹਿੰਦੂ ਕੌਮ ਦੀ ਸ਼ਾਨ ਮਟਾਈ ਦੀ ਸੀ।
ਇਕ ਅਧ ਨਹੀਂ ਸਗੋਂ ਰੋਜ਼ ਲਖਾਂ,
ਜੰਞੂ, ਤੇੜ ਪਿਛੋਂ ਰੋਟੀ ਖਾਈ ਦੀ ਸੀ।
ਜ਼ੁਲਮ ਸਿਤਮ ਵਾਲੀ ਦਾਮਨ ਚਮਕਦੀ ਸੀ,
ਸਖਤੀ ਹਿੰਦੂਆਂ ਦੇ ਸਿਰ ਤੇ ਢਾਈ ਦੀ ਸੀ।
ਬੇੜਾ ਓਸ ਵੇਲੇ ਹਿੰਦੂ ਕੌਮ ਵਾਲਾ,
ਕੋਈ ਦਿਸਿਆ ਨਾ ਬੰਨੇ ਲਾਨ ਵਾਲਾ।
'ਕਿਰਤੀ' ਅਜ ਤੋਂ ਵੀ ਵਧ ਦੁਖੀ ਹੋ ਕੇ,
ਤਖਤਾ ਕੰਬਿਆ ਸੀ ਹਿੰਦੁਸਤਾਨ ਵਾਲਾ।

ਦੋਹਿਰਾ॥


ਤਬ ਭਾਰਤ ਅਤੇ ਦੁਖੀ ਹੋਏ ਕੀਨੀ ਇਉਂ ਪੁਕਾਰ।
ਭਾਰ ਹਰੋ ਮਮ ਦੀਨ ਕੋ, ਹੇ ਪ੍ਰਭ ਸਿਰਜਨ ਹਾਰ।

(ਭਾਰਤ ਦੀ ਪੁਕਾਰ ਸੁਨਕੇ)


ਭਾਰਤ ਮਾਤ ਦੀ ਤਦੋਂ ਪੁਕਾਰ ਸੁਨਕੇ,
ਮੇਹਰਬਾਨ ਹੋਗਿਆ ਕਰਤਾਰ ਓਦੋਂ।
ਪਟਨੇ ਸ਼ੈਹਰ ਅੰਦਰ ਖਾਤ੍ਰ ਦੇਸ ਸੇਵਾ,
ਕਲਗੀ ਵਾਲੜੇ ਲਿਆ ਅਵਤਾਰ ਓਦੋਂ।
ਦੁਖ, ਗਊ, ਗਰੀਬ, ਦੇ ਕਟਨੇ ਨੂੰ,
ਬਿਰਦ ਆਪਨਾ ਲਿਆ ਸੰਭਾਰ ਓਦੋਂ।
ਘਰੀ ਜ਼ਾਲਮਾਂ ਦੇ ਦੀਵੇ ਗੁਲ ਹੋਏ,
ਕੀਤੀ ਧਰਮੀਆਂ ਨੇ ਜੈ ਜੈ ਕਾਰ ਓਦੋਂ।