ਪੰਨਾ:ਤੱਤੀਆਂ ਬਰਫ਼ਾਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੨੨)

ਏਹ ਅਵਤਾਰ ਹੋਇਆ ਸੁਦੀ ਸਤਮੀ ਨੂੰ,
ਜਿਸ ਨੇ ਚਾਨਣਾ ਵਿਚ ਸੰਸਾਰ ਕੀਤਾ।
'ਕਿਰਤੀ' ਕਟ ਦਿਤੇ ਸੰਗਲ ਹਿੰਦੀਆਂ ਦੇ,
ਵਡਾ ਜਗ ਦੇ ਵਿਚ ਉਪਕਾਰ ਕੀਤਾ।
(ਦਸਮੇਸ਼ ਅਵਤਾਰ
ਆਈ ਸਤਮੀ ਤਾਂ ਮਿਲਕੇ ਦੇਵ ਸੱਤੇ,
ਸੱਤਾਂ ਸੁੱਰਾਂ, ਅੰਦਰ ਰਾਗ ਗਾਂਵਦੇ ਨੇ।
ਸੱਤਾਂ ਅੰਬਰਾਂ, ਤੋਂ ਅੰਮ੍ਰਤ, ਬਰਸਿਆ ਸੀ,
ਸਤੇ, ਸੜੇ, ਭੀ ਸ਼ਾਂਤ ਹੋ ਜਾਂਵਦੇ ਨੇ।
ਸੱਤੇ ਦੀਪ, ਨੌ ਖੰਡ; ਬ੍ਰਹਮੰਡ, ਸਾਰੇ,
ਸਤਿ ਸ੍ਰੀ ਅਕਾਲ, ਗਜਾਂਵਦੇ ਨੇ।
ਤਾਂਈ ਦਸਮ ਗੁਰੂ ਜੀ ਕਰਕੇ *ਸਤ ਭੇਟਾ,
ਵਤਨ ਪ੍ਰੇਮ ਦੇ ਪੂਰਨੇ ਪਾਂਵਦੇ ਨੇ।
ਅਜੇ ਤੀਕ ਨਹੀਂ ਕਿਤੇ ਮਿਸਾਲ ਮਿਲਦੀ,
ਕੀਤਾ ਤੁਧ ਵਾਂਗੂੰ ਖਾਨਦਾਨ ਸਦਕੇ।
'ਕਿਰਤੀ' ਵਸ ਹੋਵੇ ਅਸੀਂ ਅਜ ਕਰੀਏ,
ਤੇਰੇ ਚਰਨ ਤੋਂ ਜ਼ਿਮੀਂ ਅਸਮਾਨ ਸਦਕੇ।
ਬਾਲ ਚੋਜ
ਛੋਟੀ ਉਮਰ ਤੋਂ ਹੀ ਸਚੇ ਸਤਿਗੁਰਾਂ ਨੇ,
ਸਤਿਸੰਗ ਦੇ ਰੰਗ ਰਚਾਏ ਸੋਹਨੇ।
ਭੀਖਣ ਸ਼ਾਹ ਦੇ ਭਰਮ ਨੂੰ ਦੂਰ ਕਰਕੇ,
ਦੂਈ ਦੂਰ ਦੇ ਪੂਰਨੇ ਪਾਏ ਸੋਹਨੇ।
ਖੇਡਨ ਜਾਂਵਦੇ ਨਾਲ ਹਮਜੋਲੀਆਂ ਦੇ,
ਕੌਤਕ ਨਵੇਂ ਤੋਂ ਨਵੇਂ ਵਖਾਏ ਸੋਹਨੇ।



* ੧ ਪਿਤ, ੨ ਮਾਤਾ, ੩ ਮੈਹਲ,੪ ਪੁਤ੍ਰ, ਪ ਐਸ੍ਵਰਜ, ੬ ਘਰ ਘਾਟ ੭ ਆਪਣਾ ਆਪ।