ਪੰਨਾ:ਤੱਤੀਆਂ ਬਰਫ਼ਾਂ.pdf/28

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੨੩)

ਕਰਕੇ ਟੋਲੀਆਂ ਜੰਗ ਦੀ ਜਾਚ ਦਸਨ,
ਤਰਕਸ਼ ਤੀਰ ਕਮਾਨ ਸਜਾਏ ਸੋਹਨੇ।
ਏਧਰ ਮਾਤ ਭੋਲੀ ਬੜੇ ਲਾਡ ਸੇਤੀ,
ਪੁਤਰ ਸਮਝ ਕੇ ਲਾਡ ਲਡਾਂਵਦੀ ਏ।
'ਕਿਰਤੀ' ਹੀਰਿਆਂ ਦੀ ਜੜਤ ਜੜੇ ਹੋਏ,
ਕੜੇ, ਹਥ ਦਸਮੇਸ਼ ਦੇ ਪਾਂਵਦੀ ਏ।

ਕੋਰੜਾ ਛੰਦ-


ਏਸੇ ਤਰਾਂ ਕੌਤਕ ਕਰੇਂਦੇ ਰੋਜ ਜੀ। ਇਕ ਦਿਨ ਕੀਤਾ ਚਾ ਨਿਰਾਲਾ ਚੋਜ ਜੀ।
ਨਦੀ ਦੇ ਕਿਨਾਰੇ ਖੇਡਨੇ ਨੂੰ ਜਾਂਵਦੇ ਵੇਖੋ ਇਕ ਕੌਤਕ ਨਵਾਂ ਰਚਾਂਵਦੇ। ਕੜਾ ਇਕ ਹਥੋਂ
ਗੁਰਾਂ ਨੇ ਉਤਾਰਿਆ। ਕੰਢੇ ਤੇ ਖਲੋਕੇ ਨਦੀ ਵਿਚ ਮਾਰਿਆ। ਸਾਥੀ ਦੌੜ ਮਾਤਾ ਤਾਈਂ ਆ
ਸੁਨਾਂਵਦੇ। ਵੇਖੋ ਇਕ ਕੌਤਕ ਨਵਾਂ ਰਚਾਂਵਦੇ। ਕੜਾ ਇਕ ਹਥ ਮਾਤਾ ਨੂੰ ਜਾ ਤਕਿਆ।
ਪੁਛਦੀ ਏ ਦਸੋ ਲਾਲ ਕਿਥੇ ਸਟਿਆ। ਸੋਹਣੀ ਸੋਹਣੀ ਚਾਲ ਅਗੇ ਭਜੇ ਜਾਂਵਦੇ। ਵੇਖੋ
ਇਕ ਕੌਤਕ ਨਵਾਂ ਰਚਾਂਵਦੇ। ਤੋਤਲੀ, ਜ਼ਬਾਨ, ਗਲਾਂ ਕਰਨ ਭੋਲੀਆਂ। ਮਾਤਾ ਆਖੇ ਦਸੋ
ਲਾਲ ਜਾਵਾਂ ਘੋਲੀਆਂ। ਮਾਤਾ ਜੀ ਨੂੰ ਨਾਲ 'ਕਿਰਤੀ' ਲਿਆਂਵਦੇ। ਵੇਖੋ ਇਕ ਕੌਤਕ ਨਵਾਂ ਰਚਾਂਵਦੇ।
ਜਦੋਂ ਮਾਤਾ ਨਦੀ ਦੇ ਕਿਨਾਰੇ ਆਂਵਦੀ। ਪੁਤ ਵਾਲੀ ਖੇਡਦਾ ਨਾ ਭੇਤ ਪਾਂਵਦੀ।
ਮਨੋਂ ਏਹ ਭੁਲੇਖਾ ਕਿਤੇ ਸੁਟ ਘਤਿਆ। ਪੁਛਦੀ ਏ ਲਾਲ ਕੜਾ ਕਿਥੇ ਸੁਟਿਆ। ਹਸ ਮੁਸਕਾਏ
ਗੁਰੂ ਦੂਜਾ ਲਾਂਹਵਦੇ। ਕੰਢੇ ਤੇ ਖਲੋ ਕੇ ਉਹ ਭੀ ਚਾ ਵਗਾਂਹਵਦੇ ਦਸਨੇ ਦਾ ਨਵਾਂ ਹੀ ਤਰੀਕਾ ਕਢਿਆ।
ਆਖਦੇ ਨੇ ਮਾਤਾ ਜੀ ਮੈਂ ਏਥੇ ਸਟਿਆ। ਘੁਟ ਘੁਟ ਨਾਲ ਹੈ ਕਲੇਜੇ ਲਾਂਵਦੀ। ਦੇਂਵਦੀ ਪਿਆਰ
ਮੁਖੋਂ ਕਹਿ ਸੁਨਾਂਵਦੀ। ਨਦੀ ਵਿਚ ਸੂਟਕੇ ਕੀਹ ਨਫਾ ਖਟਿਆ। ਕਾਹਦੇ ਲਈ ਲਾਲ ਕੜਾ ਏਥੇ
ਸਟਿਆ। 'ਕਿਰਤੀ' ਜਾਂ ਮਾਤਾ ਨੂੰ ਨਦੀ ਵਖਾਂਵਦੇ। ਸਾਰੀ ਵਿਚ ਕੜੇ ਹੀ ਨਜ਼ਰ ਆਂਵਦੇ। ਆਖਦੇ
ਨੇ ਮਾਤਾ ਦਸੋ ਕੀਹ ਹੈ ਘਟਿਆ। ਏਸੇ ਲਈ ਮੈਂ ਵੀ ਕੜਾ ਏਥੇ ਸਟਿਆ।