ਪੰਨਾ:ਤੱਤੀਆਂ ਬਰਫ਼ਾਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੪)

(ਅਸੀਸ ਮਾਤਾ)

ਦੇਂਵਦੀ ਪਿਆਰ ਮਾਤਾ ਸੀਸ ਪਈ ਚੁਮਦੀ ਏ,
ਗੁਰੂਆਂ ਦੀ ਗਦੀ ਦੀ ਕੋਈ ਵਖਰੀ ਈ ਚਾਲ ਹੈ।
ਰਾਜ, ਵਿਚ ਰਾਜੇ ਤੁਸੀ ਜੋਗ, ਵਿਚ ਜੋਗੀ ਦਿਸੋ,
ਮਾਇਆ ਥੋਡੀ ਚੇਰੀ ਰਹਿੰਦੀ ਚਰਨਾਂ ਦੇ ਨਾਲ ਹੈ।
ਜਾਣਦੇ ਹੋ ਆਪ ਤੁਸੀ ਆਪਣੇ ਏਹ ਖੇਲ ਤਾਈਂ,
ਹੋਰ ਕੇਹੜਾ ਜੰਮਿਆ ਜੋ ਕਰੇ ਭੀ ਖਿਆਲ ਹੈ।
ਮਾਯਾ ਚਿ ਉਦਾਸ ਰਹਿਣਾ ਦਸਿਆ ਜਹਾਨ ਤਾਈਂ,
ਛੋਟੀ ਜਹੀ ਆਯੂ ਵਿਚ 'ਕਿਰਤੀ' ਕਮਾਲ ਹੈ।
ਔਰੰਗਜੇਬ ਦੇ ਜੁਲਮ ਤੋਂ ਤੰਗ ਆਕੇ ਦੇਸ ਵਿਚ ਹਾਹਾਕਾਰ ਮਚ ਗਈ
ਤੇ ਏਧਰ ਮਹਾਰਾਜ ਜੀ ਦਾ ਸਾਰਾ ਪਰਵਾਰ ਸ੍ਰੀ ਅਨੰਦਪੁਰ ਵਿਚ ਆ ਗਿਆ ਸੀ।
(ਕਬਿਤ) ਦੇਸ਼ ਵਿਚ ਜ਼ਾਲਮਾਂ ਦਾ ਜ਼ੁਲਮ ਵਾਲੀ ਹਦ ਕੀਤੀ,
ਹੋ ਗਿਆ ਸ਼ਕਾਰ ਹਿੰਦ ਤਦੋਂ ਬਰਬਾਦੀ ਦਾ।
ਤਰਾਂ ਤਰਾਂ ਨਾਲ ਡਾਢਾ ਮਾਰ ਕੇ ਨਢਾਲ ਕੀਤਾ,
ਰਿਹਾ ਨਾ ਖਿਆਲ ਮਨੋ ਏਸ ਦੀ ਅਬਾਦੀ ਦਾ।
ਸ਼ਰਾਹ ਵਾਲੀ ਅਗ ਨਾਲ ਸਾੜ ਦਿਤਾ ਕਾਜ਼ੀਆਂ ਨੇ,
ਡੰਡਾ ਹਥ ਜਾਬਰਾਂ ਨੇ ਚਕਿਆ ਉਪਾਦੀ ਦਾ।
'ਕਿਰਤੀ' ਕੰਗਾਲ ਕੀਤਾ ਲੁਟ ਜਰਵਾਨਿਆਂ ਨੇ,
ਆਸਰਾ ਨਾ ਰਿਹਾ ਜਦੋਂ ਕਿਸੇ ਇਮਦਾਦੀ ਦਾ।
(ਕਸ਼ਮੀਰ ਦੇ ਪੰਡਤਾਂ ਦੀ ਵੀਚਾਰ)
ਓਸ ਸਮੇਂ ਅੰਦਰ ਸਾਰੇ ਪੰਡਤਾਂ ਨੇ,
ਕਾਂਸ਼ੀ ਵਿਚ ਜਾ ਮਤਾ ਪਕਾਇਆ ਏ।
ਜਗ ਹੋਮ ਕਰਕੇ ਅਸੀਂ ਥੱਕ ਬੈਠੇ,
ਐਪਰ ਕਿਸੇ ਨ ਧੀਰ ਧਰਾਇਆ ਏ।