ਪੰਨਾ:ਤੱਤੀਆਂ ਬਰਫ਼ਾਂ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਬੇਨਤੀ

ਇਕਨਾ ਸਿਧਿ ਨਾ ਬੁਧਿ ਨ ਅਕਲਿ ਸਰ ਅਖਰ ਕ ਭੇਉ ਨ ਲਹੰਤਿ॥
ਨਾਨਕ ਤੇ ਨਰ ਅਸ਼ਲਿ ਖਰ ਜੋ ਬਿਨੁ ਗੁਣ ਗਰਬੁ ਕਰੰਤ॥
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰ॥

ਪਾਠਕਾਂ ਦੀ ਸੇਵਾ ਵਿਚ ਖਾਸ ਕਰਕੇ ਬੇਨਤੀ ਹੈ ਕਿ ਇਹ ਪੁਸਤਕ ਕਿਸੇ ਮਾਨ ਵਡਿਆਈ ਵਾਸਤੇ ਨਹੀਂ ਲਿਖੀ ਗਈ ਸਗੋਂ ਸਾਰੇ ਪੁਰਾਣੇ ਨਵੇਂ ਖਿਆਲ ਕਠੇ ਕਰਕੇ ਆਪਣੇ ਦਿਲ ਦੇ ਵਲ-ਵਲੇ ਹਨ ਤੇ ਏਹ ਸਚ ਹੈ ਨਾਂ ਮੇਰੇ ਆਪਣੇ ਵਿਚ ਤੇ ਨਾ ਏਸ ਪੁਸਤਕ ਵਿਚ ਕੋਈ ਉਹ ਗੁਣ ਹੈ ਜਿਸ ਤੇ ਮਾਨ ਕੀਤਾ ਜਾ ਸਕੇ। ਏਸ ਲਈ ਭੁਲ ਚੁਕ ਖਿਮਾਂ ਕਰਨ ਦੀ ਕ੍ਰਿਪਾ ਕਰਨੀ। "ਭੁਲਨ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ॥"

ਧੰਨਵਾਦ

ਪਹਿਲਾਂ ਕੋਟ ਕੋਟ ਧੰਨਵਾਦ ਹੈ ਨਿਰੰਕਾਰ ਜੀ ਦਾ ਜਿਨਾਂ ਦੀ ਕ੍ਰਿਪਾ ਨਾਲ

'ਜਨਮ ਮਨੁਖਾ ਲਾਲ ਅਮੋਲਕ ਭਾਗਾਂ ਨੂੰ ਹਥ ਆਇਆ॥
ਫਿਰ ਕਰਤੇ ਨੇ ਕ੍ਰਿਪਾ ਕਰ ਗੁਰ ਨਾਨਕ ਦੇ ਲੜ ਲਾਇਆ॥'

ਦੂਸਰੇ ਮਾਤਾ ਪਿਤਾ ਜੀ ਦਾ ਜਿਨਾਂ ਕਿਰਪਾ ਨਾਲ ਸਾਰੇ ਪਰਵਾਰ ਨੂੰ ਸਿਖੀ ਪ੍ਰਾਪਤ ਹੋਈ, ਨਹੀਂ ਤਾਂ ਪਤਾ ਨਹੀਂ ਹੁਣ ਤਕ ਜੀਵਨ ਕਿਸਤਰਾਂ ਦਾ ਬੀਤਦਾ। ਇਕ ਸਹਿਜਧਾਰੀ ਘਰਾਣਾ ਹੁੰਦਿਆਂ ਹੋਇਆਂ ਸਾਨੂੰ ਸਭ ਤੋਂ ਪਹਿਲਾਂ ਤਮਾਕੂ ਤੋਂ ਬਚਪਨ ਵਿਚ ਹੀ ਬਚਾਈ ਰਖਿਆ ਤੇ ਸਗੋਂ ਗੁਰਬਾਣੀ ਨਾਲ ਜੋੜਨ ਦੀ ਵੱਡੀ ਕਿਰਪਾ ਕੀਤੀ, ਏਥੇ ਬਸ ਨਹੀਂ ਕੇਸਾਂਧਾਰੀ ਬਣਾਕੇ ਸਾਨੂੰ ਅੰਮ੍ਰਿਤ ਛਕਾਇਆ ਤੇ ਆਪ ੬੦ ਸਾਲ ਦੀ ਉਮਰ ਵਿਚ ਅੰਮ੍ਰਿਤ ਪਾਨ ਕਰਕੇ ਆਪਣੇ ਨਿਕਟ ਵਰਤੀ ਸੌ ਤੋਂ ਵਧ ਪ੍ਰਾਣੀਆਂ ਨੂੰ ਗੁਰੂ ਜੀ ਦੇ ਲੜ ਲਾਇਆ। ਭਾਵੇਂ ਬੇਅੰਤ ਦੁਖਾਂ ਦਾ ਸਾਹਮਣਾ ਕਰਨਾ ਪਿਆ ਪਰ ਆਪਨੇ ਪ੍ਰਵਾਰ ਨੂੰ ਗੁਰੂ ਪੰਥ ਦੇ ਸੇਵਕ ਹੋਣ ਦਾ ਯਤਨ ਹੁਣ ਤਕ ਕੀਤਾ।

ਦਾਸ "ਕਿਰਤੀ"