ਪੰਨਾ:ਤੱਤੀਆਂ ਬਰਫ਼ਾਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੬)

ਉਹਦਾ ਖੂਨ ਪਾ ਜ਼ੁਲਮ ਬੁਝਾਵਣਾ ਏਂ,
ਦੂਰ ਹੋਵਈ ਜ਼ੋਰ ਤੂਫਾਨ ਦਾ ਏ।
ਛੋਟੀ ਉਮਰ ਕਲਗੀ ਵਾਲੇ ਆਖ ਦਿਤਾ,
ਕੇਹੜਾ ਕੰਮ ਏਹ ਫੇਰ ਘਬਰਾਨ ਦਾ ਏ।
ਪਿਤਾ ਤੁਸਾਂ ਤੋਂ ਵਧ ਧਰਮਾਤਮਾ ਕੀ,
ਸਮਾਂ ਨਹੀਂ ਕੋਈ ਭਾਲ ਕਰਾਣ ਦਾ ਏ।
ਬਸ ਏਸ ਹੀ ਬਚਨ ਦੀ ਡੇਰ ਸੰਗੀ,
ਨਕਸ਼ਾ ਬਦਲਿਆ ਝਟ ਦੀਵਾਨ ਵਾਲਾ।
'ਕਿਰਤੀ' ਤੇਗ, ਦਾ ਨਾਮ ਤਬਦੀਲ ਹੋ ਕੇ,
ਬੈਠਾ ਤਖਤ ਤੇ ਗੁਰੂ ਕ੍ਰਿਪਾਨ ਵਾਲਾ।
ਦੁਖੀ ਦਰਦੀਆਂ ਦੀ ਸੁਣੀ ਬੇਨਤੀ ਜਾਂ,
ਤਾਂ ਫਿਰ ਬਾਪ ਨੂੰ ਬਿਨੈ ਸੁਨਾ ਦਿਤੀ।
ਛਡ ਐਸ਼ ਅਰਾਮ ਜਹਾਨ ਵਾਲੇ
ਸਫਾ ਸੁਖਾਂ ਦੀ ਆਂਪ ਚੁਕਾ ਦਿਤੀ।
ਰਾਖਾ ਦਸ ਕੇ ਸੀਸ ਕਰਤਾਰ ਸਚਾ,
ਏਹ ਭੀ ਫਿਕਰ ਦੀ ਗਲ ਮੁਕਾ ਦਿਤੀ।
ਪਿਆਰੇ ਪਿਤਾ ਦੀ ਬਲੀ ਦਾ ਤੇਲ ਪਾਕੇ,
ਸ਼ਾਖ ਪਾਪਾ ਦੀ ਜੜੋਂ ਸੁਕਾ ਦਿਤਾ।
ਜਦੋਂ ਵੇਖਿਆ ਜ਼ੁਲਮ ਤੁਫਾਨ ਚੜਿਆ,
ਰੋੜ ਚਲਿਆ, ਧਰਮ ਦੇ ਬੇੜਿਆਂ ਨੂੰ।
ਚਪਾ ਲਾ ਕੇ ਤਦੋਂ ਕੁਰਬਾਨੀਆਂ ਦਾ,
'ਕਿਰਤੀ' ਦੂਰ ਕੀਤਾ ਝਗੜੇ ਝੇੜਿਆਂ ਨੂੰ।

ਦੋਹਿਰਾ॥

ਦੇ ਧੀਰਜ ਤਬ ਟੋਰਿਓ ਪੰਡਤ ਗਏ ਨਿਜ ਧਾਮ,
ਆਪਨੇ ਜੁਮੇ ਲੈ ਲਿਓ ਬਾਕੀ ਸਾਰਾ ਕਾਮ,