ਪੰਨਾ:ਤੱਤੀਆਂ ਬਰਫ਼ਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੭)

ਪੰਡਤਾਂ ਦਾ ਦਿਲੀ ਜਾਕੇ ਦਸਨਾ ਤੇ ਔਰੰਗੇ ਨੇ ਸਤਿਗੁਰੂ ਜੀ ਨੂੰ ਦਿਲੀ
ਸਦਕੇ ਮੁਸਲਮਾਨ ਹੋਨ ਵਾਸਤੇ ਕੈਹਣਾ। ਕੋਰੜਾ ਛੰਦ
ਦਿਲੀਓ ਪੈਗਾਮ ਜਾਂ ਔਰੰਗੇ ਘਲਿਆ,
ਪਹੁੰਚੇ ਗੁਰ ਦੇਵ ਸਚਾ ਪਿੜ ਮਲਿਆ,
ਕੀਤਾ ਏਹ ਸਵਾਲ ਮੰਨ ਲਵੋ ਈਨ ਨੂੰ।
ਹੋਕੇ ਮੁਸਲਮਾਨ ਧਾਰੋ ਸਚੇ ਦੀਨ ਨੂੰ।
ਹਸ ਗੁਰਦੇਵ ਅਗੋਂ ਏਹ ਉਚਾਰਿਆ,
ਪਾਤਸ਼ਾਹ ਕੇਹੜੀ ਗਲ ਤੋਂ ਹੰਕਾਰਿਆ,
ਤੇਰਾ ਏਹ ਭੁਲੇਖਾ ਅਸਾਂ ਹੈ ਕਢਾਵਨਾਂ ਨੂੰ
ਛਡ ਕੇ ਧਰਮ, ਦੀਨ ਨਹੀਂ ਵਟਾਵਨਾਂ।
ਸ਼ਾਹ ਆਖੇ ਇਕੋ ਰਬ ਸਾਰੇ ਜਗਦਾ,
ਤਾਂ ਤੇ ਦੀਨ ਇਕੋ ਜਗ ਉਤੇ ਫਬਦਾ,
ਕਲਮਾਂ ਪੜੋ, ਜੇ ਦਿਲ ਚਾਹੇ ਜੀਨ ਨੂੰ।
ਮਨ ਲੌ ਜਰੂਰ ਏਸ ਸਚੇ ਦੀਨ ਨੂੰ।
ਤੇਰਾ ਅਲਾ, ਇਕ ਰਖਨਾ ਜੋ ਚਾਂਹਵਦਾ,
ਸਾਡਾ ਕਰਤਾਰ, ਤਿੰਨ ਹੈ ਬਨਾਂਵਦਾ,
ਤਾਂ ਤੇ 'ਸਚਾ ਦੀਨ ਖਾਲਸਾ' ਸਜਾਵਨਾਂ।
ਛੱਡ ਕੇ ਧਰਮ ਦੀਨ ਨਹੀਂ ਵਟਾਵਨਾਂ।
ਗੁਸੇ ਵਿਚ ਹੋਇਆ ਸ਼ਾਹ ਲਾਲੋ ਲਾਲ ਸੀ,
ਫੇਰ ਫੇਰ ਦਸੇ ਦਿਲ ਦਾ ਖਿਆਲ ਸੀ,
ਹੁਣੇ ਖਤਮ ਕਰਾਂ ਜਗੋਂ ਖਾਨ ਪੀਨ ਨੂੰ।
ਜੇ ਨਾ ਹੁਣ ਮਨੋਂ ਏਸ ਸਚੇ ਦੀਨ ਨੂੰ।
'ਕਿਰਤੀ' ਜਲਾਦ ਤਾਈਂ ਕਹਿ ਸੁਣਾਂਵਦਾ।
ਕਰੋ 'ਕਲਮ ਸੀਸ' ਇਹੋ ਦਿਲ ਚਾਂਹਵਦਾ।
'ਚਾਂਦਨੀ ਚੌਕ' ਗੁਰਾਂ ਨੂੰ ਲੈ ਜਾਵਨਾਂ।
ਛਡ ਕੇ ਧਰਮ ਦੀਨ ਨਹੀਂ ਵਟਾਵਨਾਂ।